Digvijay Singh said: ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਕਾਸ਼ਬਾਣੀ ‘ਤੇ ਪ੍ਰਸਾਰਿਤ ਕੀਤੇ ਗਏ ‘ਮਨ ਕੀ ਬਾਤ’ ਪ੍ਰੋਗਰਾਮ ਦੀ ਯੂ-ਟਿਊਬ ‘ਤੇ ਆਲੋਚਨਾ ਹੋ ਰਹੀ ਹੈ। ਦੂਰਦਰਸ਼ਨ ਤੋਂ ਇਲਾਵਾ ਕਈ ਨਿੱਜੀ ਟੈਲੀਵਿਜ਼ਨ ਚੈਨਲ ਵੀ ਐਤਵਾਰ ਨੂੰ ਆਲ ਇੰਡੀਆ ਰੇਡੀਓ ‘ਤੇ ਪ੍ਰਸਾਰਿਤ ਹੋਣ ਵਾਲੇ ਇਸ ਪ੍ਰੋਗਰਾਮ ਦਾ ਪ੍ਰਸਾਰਣ ਕਰਦੇ ਹਨ। ਇੱਕ ਖ਼ਬਰ ਸਾਂਝੀ ਕਰਦੇ ਹੋਏ ਦਿਗਵਿਜੇ ਸਿੰਘ ਨੇ ਲਿਖਿਆ, “ਨਰਿੰਦਰ ਮੋਦੀ ਦੇ ‘ਮਨ ਕੀ ਬਾਤ‘ ਨੂੰ ਯੂਟਿਊਬ ‘ਤੇ ਕੀਤਾ ਜਾ ਰਿਹਾ ਹੈ ਡਿਸਲਾਇਕਸ।”
ਹਾਲਾਂਕਿ, ਸੋਮਵਾਰ ਸਵੇਰ ਨੂੰ ਯੂ-ਟਿਊਬ ‘ਤੇ ਮਨ ਕੀ ਬਾਤ ਦੇ ਲਾਇਕਸ ਦੀ ਗਿਣਤੀ ‘ਡਿਸਲਾਇਕਸ’ ਤੋਂ ਵੱਧ ਸੀ। ਜਦੋਂ ਕਿ ਲਾਇਕਸ ਦੀ ਗਿਣਤੀ 24 ਹਜ਼ਾਰ ਦੇ ਨੇੜੇ ਸੀ, ਡਿਸਲਾਇਕਸ 22 ਹਜ਼ਾਰ ਦੇ ਨੇੜੇ ਸਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦਾ ਮਾਨ ਕੀ ਬਾਤ ਪ੍ਰੋਗਰਾਮ ਐਤਵਾਰ ਨੂੰ ਸਵੇਰੇ 11 ਵਜੇ ਏ.ਆਈ.ਆਰ ‘ਤੇ ਪ੍ਰਸਾਰਿਤ ਕੀਤਾ ਗਿਆ ਇਹ ਪ੍ਰੋਗਰਾਮ ਦੂਰਦਰਸ਼ਨ ਦੇ ਨਾਲ ਨਾਲ ਕਈ ਨਿੱਜੀ ਚੈਨਲਾਂ ‘ਤੇ ਸਿੱਧਾ ਪ੍ਰਸਾਰਿਤ ਕੀਤਾ ਜਾਂਦਾ ਹੈ। ਨਾਲ ਹੀ ਪ੍ਰਧਾਨ ਮੰਤਰੀ ਮੋਦੀ ਦਾ ਦੇਸ਼ ਨੂੰ ਸੰਬੋਧਨ ਪੀਆਈਬੀ, ਭਾਜਪਾ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਯੂ-ਟਿਊਬ ਚੈਨਲ ‘ਤੇ ਵੀ ਸੁਣਿਆ ਜਾ ਸਕਦਾ ਹੈ।