Former Gujarat CM Madhavsinh Solanki: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਮਾਧਵ ਸਿੰਘ ਸੋਲੰਕੀ ਦਾ ਦਿਹਾਂਤ ਹੋ ਗਿਆ ਹੈ । ਮਾਧਵ ਸਿੰਘ ਸੋਲੰਕੀ ਕਾਂਗਰਸ ਦੇ ਵੱਡੇ ਨੇਤਾ ਸਨ ਅਤੇ ਉਹ ਚਾਰ ਵਾਰ ਗੁਜਰਾਤ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ । ਸ਼ਨੀਵਾਰ ਨੂੰ 94 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਦਿਹਾਂਤ ਹੋ ਗਿਆ । ਮਾਧਵ ਸਿੰਘ ਸੋਲੰਕੀ ਦਾ ਜਨਮ 30 ਜੁਲਾਈ 1927 ਨੂੰ ਹੋਇਆ ਸੀ। ਉਨ੍ਹਾਂ ਦਾ ਜਨਮ ਇੱਕ ਕੋਲੀ ਪਰਿਵਾਰ ਵਿੱਚ ਹੋਇਆ ਸੀ। ਸੋਲੰਕੀ ਨੂੰ ਕਾਂਗਰਸ ਦਾ ਇੱਕ ਵੱਡਾ ਨੇਤਾ ਮੰਨਿਆ ਜਾਂਦਾ ਸੀ। ਉਹ ਭਾਰਤ ਦੇ ਵਿਦੇਸ਼ ਮੰਤਰੀ ਵੀ ਰਹਿ ਚੁੱਕੇ ਸਨ।
ਦੱਸ ਦੇਈਏ ਕਿ ਗੁਜਰਾਤ ਦੀ ਰਾਜਨੀਤੀ ਅਤੇ ਜਾਤੀ ਸਮੀਕਰਨਾਂ ਦੀ ਵਰਤੋਂ ਕਰਦਿਆਂ ਸੱਤਾ ਵਿੱਚ ਆਉਣ ਵਾਲੇ ਮਾਧਵ ਸਿੰਘ ਸੋਲੰਕੀ KHAM ਸਿਧਾਂਤ ਦੇ ਪਿਤਾ ਮੰਨੇ ਜਾਂਦੇ ਹਨ । KHAM ਤੋਂ ਭਾਵ ਹੈ ਕਿ ਖਤਰੀ, ਹਰਿਜਨ, ਆਦੀਵਾਸੀ ਅਤੇ ਮੁਸਲਮਾਨ । 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ਇਨ੍ਹਾਂ ਚਾਰ ਵਰਗਾਂ ਨੂੰ ਇਕੱਠਾ ਕੀਤਾ ਅਤੇ ਭਾਰੀ ਬਹੁਮਤ ਨਾਲ ਸੱਤਾ ਵਿੱਚ ਆਏ । ਮਾਧਵ ਸਿੰਘ ਸੋਲੰਕੀ ਦੇ ਇਸ ਸਮੀਕਰਨ ਨੇ ਗੁਜਰਾਤ ਦੀ ਸੱਤਾ ਨਾਲ ਅਗੜੀ ਜਾਤੀਆਂ ਨੂੰ ਕਈ ਸਾਲਾਂ ਲਈ ਬਾਹਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਮਾਧਵ ਸਿੰਘ ਸੋਲੰਕੀ ਪੇਸ਼ੇ ਤੋਂ ਵਕੀਲ ਸੀ। ਉਹ ਅਨੰਦ ਦੇ ਨੇੜੇ ਬੋਰਸਾਡ ਦਾ ਖਤਰੀ ਸੀ। ਉਹ ਪਹਿਲੀ ਵਾਰ 1977 ਵਿੱਚ ਥੋੜ੍ਹੇ ਸਮੇਂ ਲਈ ਮੁੱਖ ਮੰਤਰੀ ਬਣੇ ਸਨ । 1980 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਰਾਜ ਵਿੱਚ ਮਜ਼ਬੂਤ ਬਹੁਮਤ ਮਿਲਿਆ ਸੀ। 1981 ਵਿੱਚ ਸੋਲੰਕੀ ਨੇ ਸਮਾਜਿਕ ਅਤੇ ਆਰਥਿਕ ਤੌਰ ‘ਤੇ ਪਛੜੇ ਲੋਕਾਂ ਲਈ ਰਾਖਵਾਂਕਰਨ ਪੇਸ਼ ਕੀਤਾ। ਇਸ ਦੇ ਖਿਲਾਫ ਰਾਜ ਵਿੱਚ ਹੰਗਾਮਾ ਹੋਇਆ ਸੀ ਤੇ ਕਈ ਮੌਤਾਂ ਵੀ ਹੋਈਆਂ ਸਨ ।
ਇਹ ਵੀ ਦੇਖੋ: ਘਰਦਿਆਂ ਦੀ ਹੱਲਾਸ਼ੇਰੀ ਤੇ NRI ਵੀਰਾਂ ਦੀ ਮੱਦਦ ਨਾਲ ਟਿਕਰੀ ਬਾਰਡਰ ‘ਤੇ ਖੋਲ੍ਹੀ ਦਰਜ਼ੀ ਦੀ ਦੁਕਾਨ,,,