Harish Rawat health deteriorates: ਕੋਰੋਨਾ ਪੀੜਿਤ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਸਿਹਤ ਵਿਗੜ ਗਈ ਹੈ । ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਹਰੀਸ਼ ਰਾਵਤ ਬੁੱਧਵਾਰ ਨੂੰ ਆਪਣੀ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਦੱਸਿਆ ਗਿਆ ਕਿ ਹਰੀਸ਼ ਰਾਵਤ ਦਾ ਬੁਖਾਰ ਘੱਟ ਨਹੀਂ ਹੋ ਰਿਹਾ ਹੈ । ਇਸ ਕਾਰਨ ਉਨ੍ਹਾਂ ਨੂੰ ਦਿੱਲੀ ਏਮਜ਼ ਰੈਫ਼ਰ ਕਰ ਦਿੱਤਾ ਗਿਆ ਹੈ । ਹਰੀਸ਼ ਰਾਵਤ ਨੂੰ ਏਅਰਲਿਫਟ ਕਰ ਕੇ ਦਿੱਲੀ ਲਿਜਾਇਆ ਜਾ ਰਿਹਾ ਹੈ । ਇਸ ਦੀ ਪੁਸ਼ਟੀ ਉਨ੍ਹਾਂ ਦੇ ਸਾਬਕਾ ਸਲਾਹਕਾਰ ਸੁਰੇਂਦਰ ਅਗਰਵਾਲ ਨੇ ਕੀਤੀ ਹੈ । ਵੀਰਵਾਰ ਸਵੇਰੇ ਹਰੀਸ਼ ਰਾਵਤ ਨੂੰ ਜਾਂਚ ਲਈ ਦੂਨ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਦੇਖਦੇ ਹੋਏ ਦਿੱਲੀ ਏਮਜ ਰੈਫ਼ਰ ਕਰ ਦਿੱਤਾ ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੱਕਤਰ ਜਨਰਲ ਹਰੀਸ਼ ਰਾਵਤ ਪਤਨੀ ਅਤੇ ਬੇਟੀ ਸਮੇਤ ਕੋਰੋਨਾ ਨਾਲ ਸੰਕ੍ਰਮਿਤ ਪਾਏ ਗਏ ਸਨ। ਇਸ ਦੇ ਨਾਲ ਹੀ ਉਨ੍ਹਾਂ ਦੇ ਸਟਾਫ ਦੇ ਦੋ ਲੋਕ ਵੀ ਸੰਕ੍ਰਮਿਤ ਮਿਲੇ । ਹਰੀਸ਼ ਰਾਵਤ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਸੀ ਅਤੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਸੀ।
ਦੱਸ ਦੇਈਏ ਕਿ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਰਾਸ਼ਟਰੀ ਸੱਕਤਰ ਜਨਰਲ ਹਰੀਸ਼ ਰਾਵਤ ਨੇ ਕੋਰੋਨਾ ਪੀੜਤ ਹੋਣ ਕਾਰਨ ਕਈ ਲੋਕ ਚਿੰਤਾ ਵਿੱਚ ਆ ਗਏ ਸਨ । ਇਸ ਤੋਂ ਇਲਾਵਾ ਉਹ ਮੰਗਲਵਾਰ ਨੂੰ ਸੁਭਾਸ਼ ਰੋਡ ‘ਤੇ ਆਯੋਜਿਤ ਹੋਲੀ ਸਮਾਰੋਹ ਵਿੱਚ ਸ਼ਾਮਿਲ ਹੋਏ ਸਨ । ਇਸ ਸਮਾਰੋਹ ਵਿੱਚ ਕਾਂਗਰਸ ਦੇ ਅਹੁਦੇਦਾਰਾਂ ਨਾਲ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋਏ ਸਨ।