jammu kashmir 25000 crore land scam: ਸ੍ਰੀਨਗਰ: ਜੰਮੂ ਕਸ਼ਮੀਰ ਦੇ ਪੱਚੀ ਹਜ਼ਾਰ ਕਰੋੜ ਦੇ ਜ਼ਮੀਨੀ ਘੁਟਾਲੇ ਵਿੱਚ ਕਈ ਵੱਡੇ ਨਾਮ ਸਾਹਮਣੇ ਆਏ ਹਨ। ਇਸ ਸੂਚੀ ਵਿੱਚ ਮਹਿਬੂਬਾ ਮੁਫਤੀ ਅਤੇ ਫਾਰੂਕ ਅਬਦੁੱਲਾ ਦੇ ਬਹੁਤ ਸਾਰੇ ਸਾਥੀਆਂ ਦੇ ਨਾਮ ਸ਼ਾਮਿਲ ਹਨ। ਇਸ ਵਿੱਚ ਜਿਨ੍ਹਾਂ ਵੱਡੇ ਨੇਤਾਵਾਂ ਦੇ ਨਾਮ ਸ਼ਾਮਿਲ ਹਨ ਉਨ੍ਹਾਂ ਵਿੱਚ ਸਾਬਕਾ ਵਿੱਤ ਮੰਤਰੀ ਅਤੇ ਪੀਡੀਬੀ ਨੇਤਾ ਹਸੀਬ ਦ੍ਰੱਬੂ, ਉਨ੍ਹਾਂ ਦੀ ਪਤਨੀ ਸ਼ਹਿਜ਼ਾਦ, ਪੁੱਤਰ ਏਜਾਜ਼ ਅਤੇ ਇਫਤਿਖਾਰ ਸ਼ਾਮਿਲ ਹਨ। ਜੰਮੂ-ਕਸ਼ਮੀਰ ਦੇ ਇਤਿਹਾਸ ਵਿੱਚ ਇਹ ਸਭ ਤੋਂ ਵੱਡਾ ਜ਼ਮੀਨੀ ਘੁਟਾਲਾ ਦੱਸਿਆ ਜਾਂ ਰਿਹਾ ਹੈ। ਖਾਸ ਗੱਲ ਇਹ ਹੈ ਕਿ ਪੀਡੀਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਕਾਂਗਰਸ ਨੇਤਾ ਕੇ ਕੇ ਅਮਲਾ ਦੇ ਵੀ ਇਸ ਘੁਟਾਲੇ ਵਿੱਚ ਸ਼ਾਮਿਲ ਹੋਣ ਦੀ ਪੁਸ਼ਟੀ ਹੋਈ ਹੈ। ਹੁਣ ਇਹ ਸਾਰੀ ਜ਼ਮੀਨ ਵਾਪਿਸ ਲੈ ਲਈ ਜਾਵੇਗੀ।
ਇਸ ਵਿੱਚ ਕਾਂਗਰਸ ਨੇਤਾ ਕੇ ਕੇ ਅਮਲਾ ਦੇ ਰਿਸ਼ਤੇਦਾਰ ਰਚਨਾ ਅਮਲਾ, ਵੀਨਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਮੁਸਤਕ ਅਹਿਮਦ ਚਾਇਆ, ਮੁਹੰਮਦ ਸਾਫੀ ਪੰਡਿਤ, ਮਿਸ ਨਿਘਟ ਪੰਡਿਤ, ਸਯਦ ਮੁਜ਼ੱਫਰ ਅਗਾ, ਸਯਦ ਅਖਨੂਨ, ਐਮਵਾਈ ਖਾਨ, ਅਬਦੁੱਲ ਮਜੀਨ ਵਾਨੀ, ਅਸਲਮ ਗੋਨੀ, ਹਾਰੂਨ ਚੌਧਰੀ, ਸੁਜਾਦ ਕਿਚਲੂ, ਤਨਵੀਰ ਕਿਚਲੂ ਅਤੇ ਕੁੱਝ ਹੋਰ ਨਾਮ ਸ਼ਾਮਿਲ ਹਨ। 1999 ਤੋਂ ਪਹਿਲਾਂ, ਸਰਕਾਰੀ ਜ਼ਮੀਨ ਗਰੀਬ ਲੋਕਾਂ ਨੂੰ ਕਾਨੂੰਨੀ ਜ਼ਮੀਨ ਪ੍ਰਦਾਨ ਕਰਨ ਲਈ ਬਣਾਈ ਗਈ ਸੀ। ਇਸਦੀ ਦੂਜੀ ਵਰਤੋਂ ਬਿਜਲੀ ਪ੍ਰਾਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਜੰਮੂ-ਕਸ਼ਮੀਰ ਦੇ ਬਿਜਲੀ ਪ੍ਰਾਜੈਕਟ ਵਿੱਚ ਇਸਤੇਮਾਲ ਕੀਤਾ ਜਾ ਸਕੇ। ਇਹ 2001 ਵਿੱਚ ਬਣਾਈ ਗਈ ਸੀ। ਪਰ ਸਮੇਂ ਸਮੇਂ ਤੇ ਇਸ ਵਿੱਚ ਸੋਧ ਕੀਤੀ ਗਈ। ਰਾਜ ਦੀਆਂ ਸਰਕਾਰਾਂ ਸਮੇਂ ਸਮੇਂ ਤੇ ਬਦਲਦੀਆਂ ਰਹਿੰਦੀਆਂ ਹਨ ਅਤੇ ਰਾਜਨੇਤਾਵਾਂ ਨੂੰ ਲਗਾਤਾਰ ਲਾਭ ਲੈਣ ਦਾ ਮੌਕਾ ਮਿਲਦਾ ਰਹਿੰਦਾ ਹੈ। ਇਸ ਘੁਟਾਲੇ ਵਿੱਚ ਕਈ ਕਾਰੋਬਾਰੀਆਂ ਅਤੇ ਅਫਸਰਾਂ ਦੇ ਨਾਮ ਵੀ ਸਾਹਮਣੇ ਆਏ ਹਨ। ਰਾਜ ਦੇ ਐਲ ਜੀ ਮਨੋਜ ਸਿਨਹਾ ਨੇ ਸਪਸ਼ਟ ਕਿਹਾ ਸੀ ਕਿ ਜ਼ਮੀਨ ਸਭ ਤੋਂ ਵਾਪਿਸ ਲੈ ਲਈ ਜਾਵੇਗੀ। ਇਹੀ ਕਾਰਨ ਹੈ ਕਿ ਹੁਣ ਇਹ ਕਦਮ ਚੁੱਕੇ ਜਾ ਰਹੇ ਹਨ।
ਇਹ ਵੀ ਦੇਖੋ : ਤੈਨੂੰ ਦਿੱਲੀਏ ਇਕੱਠ ਪਰੇਸ਼ਾਨ ਕਰੂਗਾ, ਪਰ ਫਸਲਾਂ ਦਾ ਫੈਸਲਾ ਕਿਸਾਨ ਕਰੂਗਾ : Kanwar Grewal