ਗੁਜਰਾਤ ਦੇ ਆਜ਼ਾਦ ਵਿਧਾਇਕ ਜਿਗਨੇਸ਼ ਮੇਵਾਨੀ ਮੰਗਲਵਾਰ ਨੂੰ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਸਨ। ਇੱਕ ਇੰਟਰਵਿਊ ‘ਚ ਜਿਗਨੇਸ਼ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ ਕਿਉਂਕਿ ਇਹ ਇੱਕ ਵੱਡਾ ਮੰਚ ਹੈ। ਆਉਣ ਵਾਲੀਆਂ ਗੁਜਰਾਤ ਚੋਣਾਂ ਵਿੱਚ 2017 ਦੀ ਕਮੀ ਨੂੰ ਪੂਰਾ ਕਰੇਗਾ।
ਕਾਂਗਰਸ ਦੇ ਨਾਲ ਆਉਣ ਦੇ ਸਵਾਲ ‘ਤੇ ਜਿਗਨੇਸ਼ ਮੇਵਾਨੀ ਨੇ ਕਿਹਾ ਕਿ ਦੇਸ਼ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਰਐਸਐਸ-ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦੀ ਲੋੜ ਹੈ। ਸਾਡੀ ਵਿਚਾਰਧਾਰਾ ਅਤੇ ਕਾਂਗਰਸ ਦੀ ਵਿਚਾਰਧਾਰਾ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਹਨ। ਕਾਂਗਰਸ ਇੱਕ ਵੱਡਾ ਮੰਚ ਹੈ। ਮੈਨੂੰ ਵਧੇਰੇ ਲੋਕਾਂ ਨਾਲ ਕੰਮ ਕਰਨ ਲਈ ਇੱਕ ਵੱਡੇ ਪਲੇਟਫਾਰਮ ਦੀ ਜ਼ਰੂਰਤ ਹੈ।
ਜਿਗਨੇਸ਼ ਮੇਵਾਨੀ ਨੇ ਕਿਹਾ ਕਿ 2017 ਦਾ ਮਾਹੌਲ ਫਿਰ ਤੋਂ ਸਿਰਜਿਆ ਜਾਵੇਗਾ। 8-10 ਸੀਟਾਂ ਦੀ ਕਮੀ ਸੀ, ਉਹ ਇਸ ਨੂੰ ਪੂਰਾ ਕਰਨਗੇ। ਜ਼ਮੀਨ ‘ਤੇ ਸੰਦੇਸ਼ ਮਿਲਣ ਕਾਰਨ ਹੀ ਭਾਜਪਾ ਨੇ ਪੂਰੀ ਸਰਕਾਰ ਬਦਲ ਦਿੱਤੀ। ਅਸੀਂ ਮੁੱਦਿਆਂ ‘ਤੇ ਤਿੱਖਾ ਸੰਘਰਸ਼ ਕਰਾਂਗੇ। ਭਾਜਪਾ ਦੇ ਦੋਸ਼ਾਂ ‘ਤੇ ਨੱਥੂਰਾਮ ਗੋਡਸੇ ਨਾਲ ਜੁੜੇ ਲੋਕਾਂ ਨੂੰ ਜਵਾਬ ਦੇਣ ਦੀ ਜ਼ਰੂਰਤ ਨਹੀਂ ਹੈ। ਮੁੱਦਾ ਇਹ ਹੈ ਕਿ ਅਡਾਨੀ ਦੀ ਬੰਦਰਗਾਹ ‘ਤੇ ਫੜੇ ਗਏ 21 ਹਜ਼ਾਰ ਕਰੋੜ ਦੀ ਕੀਮਤ ਦੇ ਡਰੱਗਸ ਕਿਸ ਦੇ ਸੀ?