Navjot Sidhu arrives in Delhi: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਕੇਂਦਰ ਖਿਲਾਫ ਦਿੱਲੀ ਵਿਖੇ ਦੇਣਗੇ। ਇਹ ਧਰਨਾ ਖੇਤੀਬਾੜੀ ਕਾਨੂੰਨਾਂ ਸਬੰਧੀ ਦਿੱਤਾ ਜਾ ਰਿਹਾ ਹੈ। ਬੀਤੇ ਦਿਨੀ ਦੇਸ਼ ਦੇ ਰਾਸ਼ਟਰਪਤੀ ਦੇ ਵਲੋਂ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਦਾ ਸਮਾਂ ਨਹੀਂ ਦਿੱਤਾ ਗਿਆ ਸੀ। ਜਿਸ ਤੋਂ ਨਰਾਜ਼ ਪੰਜਾਬ ਸਰਕਾਰ ਨੇ ਅੱਜ ਦਿੱਲੀ ਵਿਖੇ ਧਰਨਾ ਦੇਣ ਦਾ ਫੈਸਲਾ ਕੀਤਾ ਹੈ। ਇਹ ਧਰਨਾ ਪਹਿਲਾ ਰਾਜਘਾਟ ‘ਤੇ ਲਗਾਇਆ ਜਾਣਾ ਸੀ ਪਰ ਹੁਣ ਇਸ ਦਾ ਸਥਾਨ ਬਦਲ ਕੇ ਜੰਤਰ-ਮੰਤਰ ਕਰ ਦਿੱਤਾ ਗਿਆ ਹੈ। ਪੈ ਹੁਣ ਇਸ ਧਰਨੇ ਸਬੰਧੀ ਇੱਕ ਵੱਡੀ ਖਬਰ ਆ ਰਹੀ ਹੈ, ਕਾਂਗਰਸ ਪਾਰਟੀ ਦੇ ਵੱਡੇ ਨੇਤਾ ਨਵਜੋਤ ਸਿੰਘ ਸਿੱਧੂ ਜੋ ਧਰਨੇ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਜਾਂ ਰਹੇ ਸੀ ਉਨ੍ਹਾਂ ਨੂੰ ਦਿੱਲੀ ਪੁਲਿਸ ਦੇ ਵੱਲੋਂ ਬਾਰਡਰ ਤੇ ਹੀ ਰੋਕ ਦਿੱਤਾ ਗਿਆ ਹੈ। ਇਸ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਰਾਜਾ ਵੜਿੰਗ ਅਤੇ ਕੁੱਝ ਹੋਰ ਆਗੂ ਵੀ ਮੌਜੂਦ ਸਨ। ਇਸ ਮੌਕੇ ਤੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਕੀਤਾ ਕਿ ਸਰਕਾਰ ਨੂੰ ਕਿਸ ਚੀਜ਼ ਦਾ ਡਰ ਹੈ? ਜੋ ਸਾਡੇ ਨਾਲ ਇਸ ਤਰਾਂ ਧੱਕਾ ਕਰ ਰਹੀ ਹੈ। ਕਾਫ਼ੀ ਲੰਬੀ ਬਹਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਕਾਫਲੇ ਸਮੇਤ ਅੱਗੇ ਜਾਣ ਦੀ ਆਗਿਆ ਦੇ ਦਿੱਤੀ ਗਈ।
ਨਵਜੋਤ ਸਿੱਧੂ ਨੇ ਕਿਹਾ ਤੁਸੀ ਪੰਜਾਬੀਆਂ ਨੂੰ ਇਸ ਤਰਾਂ ਨਹੀਂ ਰੋਕ ਸਕਦੇ, ਕਿਉਂਕ ਪੰਜਾਬੀ ਕਦੇ ਵੀ ਕਿਸੇ ਤੋਂ ਦੱਬਦੇ ਨਹੀਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਕੋਲ ਕੋਈ ਵੀ ਲਿਖਤੀ ਆਦੇਸ਼ ਨਹੀਂ ਹਨ, ਇਸ ਲਈ ਪੁਲਿਸ ਸਾਨੂੰ ਇਸ ਤਰਾਂ ਰੋਕ ਨਹੀਂ ਸਕਦੀ। ਸਿੱਧੂ ਨੇ ਕਿਹਾ ਕਿ ਪੁਲਿਸ ਨੂੰ ਕੇਂਦਰ ਸਰਕਾਰ ਦੇ ਵਲੋਂ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਦੇ ਵਿਧਾਇਕ ਦਿੱਲੀ ਨਹੀਂ ਪਹੁੰਚਣੇ ਚਾਹੀਦੇ। ਪੁਲਿਸ ਲੋਕਤੰਤਰ ਨੂੰ ਡੰਡਾਂਤੰਤਰ ਬਣਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਖੇਤੀ ਸੋਧ ਬਿੱਲ ਪਾਸ ਕੀਤੇ ਗਏ ਸਨ। ਇਸ ਸੰਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅੱਜ 4 ਨਵੰਬਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੀਟਿੰਗ ਸੀ। ਪਰ ਰਾਸ਼ਟਰਪਤੀ ਨੇ ਬਿੱਲ ਅਜੇ ਸੂਬੇ ਦੇ ਰਾਜਪਾਲ ਕੋਲ ਪੈਂਡਿੰਗ ਹੋਣ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਕੈਪਟਨ ਨੇ ਦਿੱਲੀ ਵਿੱਚ ਰਾਜਘਾਟ ਵਿਖੇ ਧਰਨਾ ਦੇਣ ਦਾ ਫੈਸਲਾ ਲਿਆ ਸੀ, ਜੋਕਿ ਹੁਣ ਜੰਤਰ ਮੰਤਰ ਵਿਖੇ ਦਿੱਤਾ ਜਾਵੇਗਾ।