P Chidambaram Namaste Trump Dig: ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ ਤੇ ਪੁੱਛਿਆ ਹੈ ਕਿ ਕੀ ਪ੍ਰਧਾਨ ਮੰਤਰੀ ਮੋਦੀ ਅਜੇ ਵੀ ਆਪਣੇ ਦੋਸਤ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਨਮਾਨ ਵਿੱਚ ‘ਨਮਸਤੇ ਟਰੰਪ ‘ਦਾ ਆਯੋਜਨ ਕਰਨਗੇ? ਚਿਦੰਬਰਮ ਨੇ ਅਜਿਹਾ ਉਦੋਂ ਕੀਤਾ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਨੇ ਭਾਰਤ ‘ਤੇ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਮੌਤ ਦੇ ਅੰਕੜਿਆਂ ਦੀ ਭਰੋਸੇਯੋਗਤਾ ‘ਤੇ ਉਂਗਲ ਚੁੱਕੀ। ਦਰਅਸਲ, ਅਮਰੀਕੀ ਰਾਸ਼ਟਰਪਤੀ ਬਹਿਸ ਦੌਰਾਨ ਟਰੰਪ ਨੇ ਚੀਨ ਅਤੇ ਰੂਸ ਦੇ ਨਾਲ-ਨਾਲ ਭਾਰਤ ‘ਤੇ ਵੀ ਇਸ ਮਹਾਂਮਾਰੀ ਦੇ ਅੰਕੜੇ ਲੁਕਾਉਣ ਦਾ ਵੀ ਦੋਸ਼ ਲਾਇਆ ਹੈ।
ਇਸ ਸਬੰਧੀ ਟਵੀਟ ਕਰਦਿਆਂ ਚਿਦੰਬਰਮ ਨੇ ਲਿਖਿਆ, ”ਡੋਨਾਲਡ ਟਰੰਪ ਨੇ ਚੀਨ ਅਤੇ ਰੂਸ ਦੇ ਨਾਲ ਭਾਰਤ ਨੂੰ ਜੋੜ ਲਿਆ ਅਤੇ ਤਿੰਨ ਦੇਸ਼ਾਂ ‘ਤੇ ਕੋਰੋਨਾ ਤੋਂ ਹੋਈਆਂ ਮੌਤਾਂ ਦੀ ਗਿਣਤੀ ਨੂੰ ਲੁਕਾਉਣ ਦਾ ਦੋਸ਼ ਲਾਇਆ । ਉਨ੍ਹਾਂ ਨੇ ਤਿੰਨ ਦੇਸ਼ਾਂ ‘ਤੇ ਸਭ ਤੋਂ ਵੱਧ ਹਵਾ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਵੀ ਲਗਾਇਆ । “ਕੀ ਮੋਦੀ ਜੀ ਆਪਣੇ ਪਿਆਰੇ ਮਿੱਤਰ ਦੇ ਸਨਮਾਨ ਵਿੱਚ ‘ਨਮਸਤੇ ਟਰੰਪ’ ਲਈ ਰੈਲੀ ਕਰਨਗੇ?”
ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਦੀ ਬਹਿਸ ਦੇ ਪਹਿਲੇ ਪੜਾਅ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਦੇ ਕਦਮਾਂ ਦਾ ਬਚਾਅ ਕੀਤਾ, ਜਿਸ ਨਾਲ ਦੇਸ਼ ਦੇ 7 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹੋਏ, ਜਿਵੇਂ ਕਿ ਡੈਮੋਕਰੇਟਿਕ ਵਿਰੋਧੀ ਜੋਇ ਬਿਡੇਨ ਨੇ ਕਿਹਾ ਸੀ, “ਦੇਸ਼ ਵਿੱਚ 70 ਲੱਖ ਲੋਕ ਵਾਇਰਸ ਨਾਲ ਸੰਕਰਮਿਤ ਹੋਏ ਹਨ, ਪਰ ਰਾਸ਼ਟਰਪਤੀ ਟਰੰਪ ਦੀ ਇਸ ਨਾਲ ਨਜਿੱਠਣ ਦੀ ਕੋਈ ਯੋਜਨਾ ਨਹੀਂ ਹੈ।”
ਦੱਸ ਦੇਈਏ ਕਿ ਇਸ ਵਾਰ ਬਹਿਸ ਦੌਰਾਨ ਟਰੰਪ ਨੇ ਕਿਹਾ, “ਜਦੋਂ ਤੁਸੀਂ ਗਿਣਤੀ ਦੇ ਕਾਰਨ ਬਾਰੇ ਗੱਲ ਕਰਦੇ ਹੋ, ਤਾਂ ਤੁਹਾਨੂੰ ਨਹੀਂ ਪਤਾ ਕਿ ਚੀਨ ਵਿੱਚ ਕਿੰਨੇ ਲੋਕ ਮਰੇ? ਤੁਸੀਂ ਨਹੀਂ ਜਾਣਦੇ ਕਿ ਰੂਸ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ? ਭਾਰਤ ਵਿੱਚ ਕਿੰਨੇ ਲੋਕਾਂ ਦੀ ਮੌਤ ਹੋਈ? ਜੋ ਦੱਸਿਆ ਗਿਆ ਹੈ ਉਹ ਅਸਲ ਨਹੀਂ ਹੈ।”