ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਏਜੰਡਾ ਸੰਮੇਲਨ ਵਿੱਚ ਹਿੱਸਾ ਲਿਆ ਸੀ। ਇਸ ਸੰਮੇਲਨ ਵਿੱਚ ਪੀਐਮ ਮੋਦੀ ਵੱਲੋਂ ਦਿੱਤੇ ਸੰਬੋਧਨ ਦੀ ਇੱਕ ਕਲਿੱਪ ਸ਼ੇਅਰ ਕਰਦੇ ਹੋਏ ਕਾਂਗਰਸ ਨੇ ਉਨ੍ਹਾਂ ‘ਤੇ ਤੰਜ ਕਸਿਆ ਹੈ। ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪੀਐਮ ਮੋਦੀ ‘ਤੇ ਨਿਸ਼ਾਨਾ ਵੀ ਸਾਧਿਆ ਹੈ।
ਕੋਰੋਨਾ ਕਾਲ ਦੌਰਾਨ, ਪੀਐਮ ਮੋਦੀ ਨੇ ਦਾਵੋਸ ਏਜੰਡਾ ਸੰਮੇਲਨ ਵਿੱਚ ਵਰਚੁਅਲ ਸ਼ਿਰਕਤ ਕੀਤੀ ਸੀ। ਜਿਸ ਕਲਿੱਪ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ, ਉਸ ਵਿੱਚ ਪ੍ਰਧਾਨ ਮੰਤਰੀ ਆਪਣੇ ਸੰਬੋਧਨ ਦੌਰਾਨ ਬੋਲਦੇ ਬੋਲਦੇ ਰੁਕ ਜਾਂਦੇ ਹਨ। ਇਸ ‘ਤੇ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਨੇ ਨਿਸ਼ਾਨਾ ਸਾਧਿਆ ਹੈ। ਕਿਹਾ ਜਾ ਰਿਹਾ ਹੈ ਕਿ ਟੈਲੀਪ੍ਰੋਂਪਟਰ (Teleprompter) ਦੇ ਰੁਕਣ ਕਾਰਨ ਪੀਐਮ ਨੇ ਅੱਗੇ ਸੰਬੋਧਨ ਨਹੀਂ ਕੀਤਾ। ਇਸ ਨੂੰ ਲੈ ਕੇ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ, ਇੰਨ੍ਹਾਂ ਝੂਠ Teleprompter ਵੀ ਨਹੀਂ ਝੱਲ ਸਕਿਆ।
ਇਸ ਦੇ ਨਾਲ ਹੀ ਕਾਂਗਰਸ ਨੇ ਲਿਖਿਆ ਕਿ ਹੁਣ ਟੈਲੀਪ੍ਰੋਮਟਰ ਵਾਲਾ ਵਿਅਕਤੀ ਇਹ ਕਹਿ ਰਿਹਾ ਹੋਵੇਗਾ ਕਿ ਠੀਕ ਹੈ ਮੈ ਚੱਲਦਾ ਹਾਂ, ਦੁਆਵਾਂ ‘ਚ ਯਾਦ ਰੱਖਣਾ। ਦੂਜੇ ਪਾਸੇ ਭਾਜਪਾ ਆਗੂਆਂ ਵੱਲੋਂ ਵੀ ਜਵਾਬੀ ਹਮਲਾ ਕੀਤਾ ਗਿਆ ਹੈ। ਜਿਵੇਂ ਕਿ ਦਿੱਲੀ ਭਾਜਪਾ ਦੇ ਬੁਲਾਰੇ ਤੇਜਿੰਦਰ ਪਾਲ ਸਿੰਘ ਬੱਗਾ ਨੇ ਲਿਖਿਆ ਕਿ ਵਿਸ਼ਵ ਆਰਥਿਕ ਫੋਰਮ (World Economic Forum) ਤੋਂ ਤਕਨੀਕੀ ਖਾਮੀ ਸਾਹਮਣੇ ਆਈ ਸੀ, ਜਿਸ ਕਾਰਨ ਪ੍ਰਧਾਨ ਮੰਤਰੀ ਨੇ ਸੰਬੋਧਨ ਰੋਕ ਦਿੱਤਾ।
ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਦਿਖਾਇਆ ਗਿਆ ਹੈ ਕਿ ਟੈਲੀਪ੍ਰੋਂਪਟਰ ‘ਚ ਨੁਕਸ ਨਹੀਂ ਆਇਆ ਸੀ, ਸਗੋਂ ਪ੍ਰਬੰਧਕੀ ਟੀਮ ਨੇ ਪ੍ਰਧਾਨ ਮੰਤਰੀ ਨੂੰ ਰੁਕ ਕੇ ਇਹ ਪੁੱਛਣ ਲਈ ਕਿਹਾ ਸੀ ਕਿ ਕੀ ਸਭ ਨੂੰ ਉਨ੍ਹਾਂ ਦੀ ਆਵਾਜ਼ ਆ ਰਹੀ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: