Priyanka Gandhi shared a photo: ਨਵੀਂ ਦਿੱਲੀ: ਸੋਮਵਾਰ ਨੂੰ ਪੂਰਾ ਦੇਸ਼ ਰੱਖੜੀ ਦਾ ਤਿਉਹਾਰ ਮਨਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਵੀ ਇੱਕ ਦੂਜੇ ਨੂੰ ਰੱਖੜੀ ਦੀ ਵਧਾਈ ਦਿੱਤੀ ਹੈ। ਦੋਵਾਂ ਨੇਤਾਵਾਂ ਨੇ ਟਵਿੱਟਰ ‘ਤੇ ਇੱਕ ਦੂਜੇ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਪਹਿਲਾਂ ਰਾਹੁਲ ਗਾਂਧੀ ਨੇ ਪ੍ਰਿਯੰਕਾ ਨਾਲ ਆਪਣੀ ਤਸਵੀਰ ਸਾਂਝੀ ਕਰ ਕੇ ਉਨ੍ਹਾਂ ਨਾਲ ਪੂਰੇ ਦੇਸ਼ ਨੂੰ ਇਸ ਤਿਉਹਾਰ ਦੀ ਵਧਾਈ ਦਿੱਤੀ, ਜਿਸ ਤੋਂ ਬਾਅਦ ਪ੍ਰਿਯੰਕਾ ਗਾਂਧੀ ਨੇ ਵੀ ਰੱਖੜੀ ਨੂੰ ਲੈ ਕੇ ਟਵੀਟ ਕੀਤਾ ।
ਪ੍ਰਿਯੰਕਾ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ‘ਹਰ ਦੁੱਖ-ਸੁੱਖ ਵਿੱਚ ਇਕੱਠੇ ਰਹਿੰਦੇ ਹੋਏ ਮੈਂ ਆਪਣੇ ਭਰਾ ਤੋਂ ਪਿਆਰ, ਸੱਚਾਈ ਅਤੇ ਸਬਰ ਸਿੱਖ ਲਿਆ ਹੈ। ਮੈਨੂੰ ਅਜਿਹਾ ਭਰਾ ਮਿਲਣ ‘ਤੇ ਮਾਣ ਹੈ। ਸਾਰੇ ਦੇਸ਼ ਵਾਸੀਆਂ ਨੂੰ ਪਵਿੱਤਰ ਤਿਉਹਾਰ # ਰਕਸ਼ਾਬੰਧਨ ਲਈ ਤਹਿ ਦਿਲੋਂ ਵਧਾਈਆਂ।#RakshaBandhan’
ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਪ੍ਰਿਯੰਕਾ ਗਾਂਧੀ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਉਹ ਉਨ੍ਹਾਂ ਨੂੰ ਗਲੇ ਲਗਾ ਰਹੇ ਹਨ । ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ, ‘Wishing every one a happy #RakshaBandhan. ਤੁਹਾਡੇ ਸਾਰਿਆਂ ਨੂੰ ਰੱਖੜੀ ਮੁਬਾਰਕ।
ਦੱਸ ਦੇਈਏ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਭੈਣ-ਭਰਾ ਦੀ ਜੋੜੀ ਹਮੇਸ਼ਾ ਹੀ ਕਾਂਗਰਸ ਦੀ ਰਾਜਨੀਤੀ ਵਿੱਚ ਚਰਚਾ ਵਿੱਚ ਰਹਿੰਦੀ ਹੈ। ਪਿਛਲੇ ਸਾਲ ਲੋਕ ਸਭਾ ਚੋਣਾਂ ਵਿੱਚ ਰੈਲੀਆਂ ਦੌਰਾਨ ਪ੍ਰਿਯੰਕਾ ਗਾਂਧੀ ਬਹੁਤ ਸਰਗਰਮ ਸੀ। ਇਸ ਦੌਰਾਨ ਰਾਹੁਲ ਗਾਂਧੀ ਨਾਲ ਉਸ ਦੀਆਂ ਫੋਟੋਆਂ ਅਕਸਰ ਵੇਖੀਆਂ ਗਈਆਂ । ਅਤੇ ਦੋਵੇਂ ਭੈਣ-ਭਰਾ ਇੱਕ ਦੂਜੇ ਨੂੰ ਉਤਸ਼ਾਹਿਤ ਕਰਦੇ ਵੀ ਨਜ਼ਰ ਆਏ।