Priyanka Gandhi slams Modi Government: ਨਵੀਂ ਦਿੱਲੀ: ਕਾਂਗਰਸ ਦੀ ਜਨਰਲ ਸਕੱਤਰ ਅਤੇ ਉੱਤਰ ਪ੍ਰਦੇਸ਼ ਦੀ ਇੰਚਾਰਜ ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ‘ਤੇ ਨਵਾਂ ਹਮਲਾ ਬੋਲਿਆ ਹੈ । ਪ੍ਰਿਯੰਕਾ ਨੇ ਸੰਸਦ ਤੋਂ ਹਾਲ ਹੀ ਵਿੱਚ ਪਾਸ ਕੀਤੇ ਗਏ ਲੇਬਰ ਕਾਨੂੰਨਾਂ ਬਾਰੇ ਮੋਦੀ ਸਰਕਾਰ ਦੀ ਨਿੰਦਾ ਕੀਤੀ ਹੈ । ਪ੍ਰਿਅੰਕਾ ਗਾਂਧੀ ਨੇ ਦੋਸ਼ ਲਾਇਆ ਕਿ ਸਰਕਾਰ ਦਾ ਕੰਮ ਸਾਰੇ ਲੋਕਾਂ ਦੀਆਂ ਨੌਕਰੀਆਂ ਨੂੰ ਸੁਰੱਖਿਅਤ ਕਰਨ ਲਈ ਕਾਨੂੰਨ ਬਣਾਉਣਾ ਹੈ, ਪਰ ਸਰਕਾਰ ਨੇ ਉਲਟਾ ਨੌਕਰੀ ਤੋਂ ਹਟਾਉਣ ਦੇ ਨਿਯਮ ਨੂੰ ਆਸਾਨ ਕਰ ਦਿੱਤਾ। ਇਸ ਨਾਲ ਕਾਰਪੋਰੇਟਾਂ ਨੂੰ ਲਾਭ ਹੋਵੇਗਾ ਪਰ ਆਮ ਆਦਮੀ ਬੇਰੁਜ਼ਗਾਰੀ ਦੇ ਸੰਕਟ ਨਾਲ ਜੂਝੇਗਾ।
ਇਸ ਸਬੰਧੀ ਪ੍ਰਿਯੰਕਾ ਗਾਂਧੀ ਨੇ ਇੱਕ ਟਵੀਟ ਕੀਤਾ ਤੇ ਲਿਖਿਆ “ਇਸ ਮੁਸ਼ਕਿਲ ਸਮੇਂ ਦੀ ਮੰਗ ਇਹ ਹੈ ਕਿ- ਕਿਸੇ ਦੀ ਵੀ ਨੌਕਰੀ ਨਹੀਂ ਜਾਣੀ ਚਾਹੀਦੀ… ਹਰ ਕਿਸੇ ਦੀ ਰੋਜ਼ੀ-ਰੋਟੀ ਸੁਰੱਖਿਅਤ ਹੋਣੀ ਚਾਹੀਦੀ ਹੈ… ਦੇਖੋ ਭਾਜਪਾ ਸਰਕਾਰ ਦੀ ਪਹਿਲ – ਭਾਜਪਾ ਸਰਕਾਰ ਨੇ ਹੁਣ ਇੱਕ ਅਜਿਹਾ ਕਾਨੂੰਨ ਲਿਆਂਦਾ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਬਰਖਾਸਤ ਕਰਨਾ ਆਸਾਨ ਹੋ ਗਿਆ ਹੈ। ਉਨ੍ਹਾਂ ਅੱਗੇ ਮੋਦੀ ਸਰਕਾਰ ‘ਤੇ ਤੰਜ ਕਸਦਿਆਂ ਕਿਹਾ…..ਵਾਹ ਰੀ ਸਰਕਾਰ, ਆਸਾਨ ਕਰ ਦੀਆ ਅੱਤਿਆਚਾਰ।”
ਦੱਸ ਦੇਈਏ ਕਿ ਬੀਤੇ ਦਿਨ ਰਾਜ ਸਭਾ ਨੇ ਮਜ਼ਦੂਰਾਂ ਨਾਲ ਸਬੰਧਿਤ ਤਿੰਨ ਮਹੱਤਵਪੂਰਨ ਬਿੱਲਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਸੀ । ਉਨ੍ਹਾਂ ਨੂੰ ਲੋਕ ਸਭਾ ਵਿੱਚ ਇੱਕ ਦਿਨ ਪਹਿਲਾਂ ਪਾਸ ਕੀਤਾ ਗਿਆ ਸੀ । ਹੁਣ ਰਾਸ਼ਟਰਪਤੀ ਦੇ ਦਸਤਖਤ ਹੋਣ ਤੋਂ ਬਾਅਦ ਇਹ ਬਿੱਲ ਕਾਨੂੰਨ ਬਣ ਜਾਣਗੇ । ਇਨ੍ਹਾਂ ਤਿੰਨਾਂ ਬਿੱਲਾਂ ਵਿੱਚ ਕੋਡ ਆਨ ਸੋਸ਼ਲ ਸਿਕਿਓਰਿਟੀ, ਇੰਡਸਟਰੀਅਲ ਰਿਲੇਸ਼ਨਜ਼ ਕੋਡ ਅਤੇ ਆਕੂਪੇਸ਼ਨ ਸੇਫਟੀ, ਸਿਹਤ ਅਤੇ ਕਾਰਜਸ਼ੀਲ ਸਥਿਤੀ ਕੋਡ ਸ਼ਾਮਿਲ ਹਨ। 1-ਜਨਤਕ ਸੁਰੱਖਿਆ, ਸਿਹਤ ਅਤੇ ਕਾਰਜਕਾਰੀ ਕੋਡ 2020, 2- ਉਦਯੋਗਿਕ ਸੰਬੰਧ ਕੋਡ 2020, 3- ਸਮਾਜਿਕ ਸੁਰੱਖਿਆ ਕੋਡ, 2020। ਬਿੱਲ ਦੇ ਤਹਿਤ ਹਰ ਕਿਸਮ ਦੇ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਦੇਣਾ ਲਾਜ਼ਮੀ ਕੀਤਾ ਗਿਆ ਹੈ। ਭਾਵੇਂ ਕਰਮਚਾਰੀ ਇਕਰਾਰਨਾਮੇ ‘ਤੇ ਹੈ।