Priyanka Gandhi to address Kisan Panchayat: ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੇ ਬਾਰਡਰਾਂ ‘ਤੇ ਕਿਸਾਨ ਕਈ ਦਿਨਾਂ ਤੋਂ ਇਨ੍ਹਾਂ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਮੁੱਦੇ ‘ਤੇ ਪੂਰੀ ਵਿਰੋਧੀ ਧਿਰ ਸਰਕਾਰ ਦੀ ਘੇਰਾਬੰਦੀ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਕਾਂਗਰਸ ਵੀ ਇਸ ਨੂੰ ਲੈ ਕੇ ਹਮਲਾਵਰ ਹੈ। ਇਸ ਦੇ ਨਾਲ ਹੀ ਯੂਪੀ ਵਿੱਚ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਇਸ ਮੁੱਦੇ ‘ਤੇ ਰਾਜਨੀਤਿਕ ਆਧਾਰ ਦੀ ਪੜਤਾਲ ਕਰ ਰਹੀ ਹੈ । ਇਸ ਸਬੰਧ ਵਿੱਚ ਕਾਂਗਰਸ ਯੂਪੀ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਿਸਾਨ ਮਹਾਂਪੰਚਾਇਤ ਦਾ ਆਯੋਜਨ ਕਰ ਰਹੀ ਹੈ।
ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਯੰਕਾ ਗਾਂਧੀ ਨੇ ਕਿਸਾਨ ਮਹਾਪੰਚਾਇਤ ਦੀ ਕਮਾਨ ਸੰਭਾਲੀ ਹੋਈ ਹੈ। ਜਿਸ ਕਾਰਨ ਅੱਜ ਉਹ ਬਿਜਨੌਰ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ । ਪ੍ਰਿਯੰਕਾ ਚਾਂਦਪੁਰ ਦੇ ਰਾਮਲੀਲਾ ਗਰਾਉਂਡ ਵਿੱਚ ਕਿਸਾਨ ਮਹਾਂਪੰਚਿਤ ਨੂੰ ਸੰਬੋਧਿਤ ਕਰਨਗੇ । ਦੱਸ ਦੇਈਏ ਕਿ ਕਾਂਗਰਸ ਨੇ ਮਹਾਪੰਚਾਇਤ ਲਈ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਦਿੱਤਾ ਹੈ। ਇਸ ਮੁਹਿੰਮ ਦੀ ਸ਼ੁਰੂਆਤ 10 ਫਰਵਰੀ ਨੂੰ ਸਹਾਰਨਪੁਰ ਤੋਂ ਹੋਈ ਸੀ।
ਪ੍ਰਿਯੰਕਾ ਗਾਂਧੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਜੈ ਕੁਮਾਰ ਲੱਲੂ ਬਿਜਨੌਰ ਪਹੁੰਚੇ। ਲੱਲੂ ਨੇ ਇੱਥੇ ਕਿਸਾਨ ਮਹਾਂਪੰਚਾਇਤ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਅਜੈ ਕੁਮਾਰ ਲੱਲੂ ਨੇ ਦੱਸਿਆ ਕਿ ‘ਜੈ ਜਵਾਨ ਜੈ ਕਿਸਾਨ’ ਤਹਿਤ ਉੱਤਰ ਪ੍ਰਦੇਸ਼ ਦੇ 27 ਜ਼ਿਲ੍ਹਿਆਂ ਵਿੱਚ ਕਿਸਾਨ ਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਹਾਰਨਪੁਰ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਦੂਜਾ ਸਟਾਪ ਬਿਜਨੌਰ ਦੇ ਚਾਂਦਪੁਰ ਦੇ ਰਾਮਲੀਲਾ ਗਰਾਉਂਡ ਵਿਖੇ ਹੋਵੇਗਾ, ਜਿਸ ਵਿੱਚ ਪ੍ਰਿਯੰਕਾ ਸਿੱਧੇ ਤੌਰ ‘ਤੇ ਕਿਸਾਨਾਂ ਨਾਲ ਗੱਲਬਾਤ ਕਰੇਗੀ। ਲੱਲੂ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਰਕਾਰ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ ਉਦੋਂ ਤੱਕ ਕਾਂਗਰਸ ਕਿਸਾਨਾਂ ਦੇ ਨਾਲ ਖੜ੍ਹੀ ਹੈ।
ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਦੀ ਰੈਲੀ ਨੂੰ ਵੇਖਦਿਆਂ ਬਿਜਨੌਰ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ। ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਮਹਾਪੰਚਾਇਤ ਵਿੱਚ ਸੁਰੱਖਿਆ ਦੀ ਖ਼ਾਤਰ ਸਖਤ ਪ੍ਰਬੰਧ ਕੀਤੇ ਹਨ। ਰੈਲੀ ਵਿੱਚ 4 ਸੀਓ, 16 ਐਸਐਚਓ, 50 ਐਸਆਈ, 10 ਇੰਸਪੈਕਟਰ, 1 ਕੰਪਨੀ ਪੀਏਸੀ ਅਤੇ 250 ਕਾਂਸਟੇਬਲ ਤੈਨਾਤ ਰਹਿਣਗੇ ।