Punjab cabinet meeting : ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਇਸ ਸਾਲ ਬੀਤੇ ਦਿਨ ਪਹਿਲੀ ਵਾਰ,ਇੱਕ ਦਿਨ ਵਿੱਚ ਪੀੜਤਾਂ ਦੀ ਸੰਖਿਆ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ‘ਚ ਵੀ ਕੋਰੋਨਾ ਨੇ ਆਪਣੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਰੋਜ਼ਾਨਾ ਬਹੁਤ ਵੱਡੀ ਗਿਣਤੀ ‘ਚ ਕੋਰੋਨਾ ਦੇ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦੇ ਵੱਧਦੇ ਕਹਿਰ ਦੇ ਵਿਚਕਾਰ ਹੁਣ ਪੰਜਾਬ ਮੰਤਰੀ ਮੰਡਲ ਦੀ ਮਹੱਤਵਪੂਰਨ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ 31 ਮਾਰਚ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।
ਕਿਆਸ ਲਗਾਏ ਜਾ ਰਹੇ ਹਨ ਇਸ ਦੌਰਾਨ ਕੋਰੋਨਾ ਬਾਰੇ ਵਿਚਾਰ ਵਟਾਂਦਰੇ ਹੋ ਸਕਦੇ ਹਨ। ਅਜਿਹੀਆਂ ਅਟਕਲਾਂ ਵੀ ਹਨ ਕਿ ਮੁੱਖ ਮੰਤਰੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਖਤ ਫੈਸਲੇ ਲੈ ਸਕਦੇ ਹਨ। ਹੁਣ ਸਭ ਦੀਆ ਨਜ਼ਰਾਂ 31 ਮਾਰਚ ਨੂੰ ਪੰਜਾਬ ਮੰਤਰੀ ਮੰਡਲ ਦੀ ਹੋਣ ਵਾਲੀ ਇਸ ਬੈਠਕ ‘ਤੇ ਹਨ ਕੇ ਕੀ ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੋਈ ਵੱਡਾ ਫੈਸਲਾ ਲਿਆ ਜਾਂਦਾ ਹੈ ਜਾ ਨਹੀਂ।