rahul gandhi attack modi on china matter: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੀਨ ਵਿਰੁੱਧ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ ਹੈ। ਰਾਹੁਲ ਗਾਂਧੀ ਨੇ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਕਿਹਾ ਕਿ ਜੇ ਦੇਸ਼ ਵਿੱਚ ਯੂ ਪੀ ਏ ਦੀ ਸਰਕਾਰ ਹੁੰਦੀ ਤਾਂ ਚੀਨ ਨੂੰ ਬਾਹਰ ਸੁੱਟ ਦਿੱਤਾ ਜਾਣਾ ਸੀ ਅਤੇ ਅਜਿਹਾ ਕਰਨ ਵਿੱਚ 15 ਮਿੰਟ ਵੀ ਨਹੀਂ ਲੱਗਣੇ ਸਨ। ਰਾਹੁਲ ਗਾਂਧੀ, ਜੋ ਪੰਜਾਬ ਤੋਂ ਟਰੈਕਟਰ ਯਾਤਰਾ ਰਾਹੀਂ ਹਰਿਆਣਾ ਦੇ ਕੁਰੂਕਸ਼ੇਤਰ ਆਏ ਸਨ, ਨੇ ਕਿਹਾ ਕਿ ਚੀਨ ਨੇ ਦੇਸ਼ ਵਿੱਚ ਦਾਖਲ ਹੋਣ ਦੀ ਹਿੰਮਤ ਕੀਤੀ ਹੈ ਅਤੇ ਸਾਡੇ ਸੈਨਿਕਾਂ ਨੂੰ ਸ਼ਹੀਦ ਕਰਨ ਦੀ ਹਿੰਮਤ ਕੀਤੀ ਹੈ ਕਿਉਂਕਿ ਮੋਦੀ ਨੇ ਦੇਸ਼ ਨੂੰ ‘ਕਮਜ਼ੋਰ’ ਕਰ ਦਿੱਤਾ ਹੈ। ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਨਾਲ ਪਿੱਛਲੇ 5 ਮਹੀਨਿਆਂ ਦੇ ਤਣਾਅ ਦੇ ਮਾਮਲੇ ਵਿੱਚ ਸਰਕਾਰ ਦਾ ਘਿਰਾਓ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਹੁਣ ਯੂ.ਪੀ.ਏ. ਦਾ ਰਾਜ ਹੁੰਦਾ ਤਾਂ ਉਹ ਦੇਸ਼ ਦੀ ਸਰਹੱਦ ‘ਤੇ ਇੱਕ ਕਦਮ ਵੀ ਵਧਾਉਣ ਦੀ ਹਿੰਮਤ ਨਾ ਕਰਦਾ। ਅੱਗੇ ਰਾਹੁਲ ਨੇ ਕਿਹਾ, “ਜੇ ਯੂ ਪੀ ਏ ਸੱਤਾ ਵਿੱਚ ਹੁੰਦੀ ਤਾਂ ਅਸੀਂ ਚੀਨ ਨੂੰ ਬਾਹਰ ਕੱਢ ਦਿੰਦੇ ਅਤੇ ਇਸ ਵਿੱਚ 15 ਮਿੰਟ ਵੀ ਨਹੀਂ ਲੱਗਣੇ ਸਨ।”
ਕੁਰੂਕਸ਼ੇਤਰ ਦੀ ਅਨਾਜ ਮੰਡੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਕਿਹਾ, “ਮੋਦੀ ਨੇ ਕਿਹਾ ਕਿ ਚੀਨ ਸਾਡੇ ਖੇਤਰ ਵਿੱਚ ਦਾਖਲ ਨਹੀਂ ਹੋਇਆ ਹੈ, ਤਾਂ ਸਾਡੇ 20 ਸੈਨਿਕ ਕਿਵੇਂ ਸ਼ਹੀਦ ਹੋ ਗਏ,ਉਨ੍ਹਾਂ ਨੂੰ ਕਿਸ ਨੇ ਮਾਰਿਆ?” ਰਾਹੁਲ ਨੇ ਕਿਹਾ ਕਿ ਪੂਰੀ ਦੁਨੀਆ ਵਿੱਚ ਇੱਕੋ ਦੇਸ਼ ਹੈ ਜਿਸ ਦੀ ਜ਼ਮੀਨ ਹੜੱਪ ਲਈ ਗਈ ਹੈ, ਉਹ ਹੈ ਭਾਰਤ ਅਤੇ ਇਹ ਲੋਕ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹਨ। ਪ੍ਰਧਾਨ ਮੰਤਰੀ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦੇ ਹਨ, ਅਤੇ ਸਾਰਾ ਦੇਸ਼ ਜਾਣਦਾ ਹੈ ਕਿ ਚੀਨੀ ਫੌਜ ਸਾਡੀ ਸਰਹੱਦ ਦੇ ਅੰਦਰ ਹੈ, ਇਹ ਲੋਕ ਕਿਸ ਕਿਸਮ ਦੇ ਦੇਸ਼ ਭਗਤ ਹਨ। ਦੱਸ ਦੇਈਏ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਾਂਗਰਸ ਦੇ ਇਸ ਦਾਅਵੇ ਨੂੰ ਗਲਤ ਕਰਾਰ ਦਿੱਤਾ ਸੀ ਕਿ ਚੀਨ ਨੇ ਪੂਰਬੀ ਲੱਦਾਖ ਵਿੱਚ ਭਾਰਤ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ। ਰਾਹੁਲ ਨੇ ਕਿਹਾ, “ਚੀਨ 4 ਮਹੀਨੇ ਪਹਿਲਾਂ ਸਾਡੀ ਸਰਹੱਦ ਅੰਦਰ ਆਇਆ ਹੈ, ਹੁਣ ਉਨ੍ਹਾਂ ਨੂੰ ਬਾਹਰ ਕੱਢਣ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ। ਮੇਰੇ ਖਿਆਲ ਵਿੱਚ ਜਦੋਂ ਤੱਕ ਯੂ ਪੀ ਏ ਦੀ ਸਰਕਾਰ ਨਹੀਂ ਬਣ ਜਾਂਦੀ, ਚੀਨ ਸਾਡੇ ਖੇਤਰ ‘ਤੇ ਕਬਜ਼ਾ ਕਰਦਾ ਰਹੇਗਾ, ਪਰ ਜਿਵੇਂ ਹੀ ਸਾਡੀ ਸਰਕਾਰ ਬਣੇਗੀ। ਅਸੀਂ ਉਨ੍ਹਾਂ ਨੂੰ ਬਾਹਰ ਸੁੱਟਾਂਗੇ।ਰਾਹੁਲ ਨੇ ਕਿਹਾ ਕਿ ਸਾਡੀ ਫੌਜ ਅਤੇ ਹਵਾਈ ਫੌਜ ਨੇ ਉਨ੍ਹਾਂ ਨੂੰ 100 ਕਿਲੋਮੀਟਰ ਤੱਕ ਅੰਦਰ ਧੱਕ ਦਿੱਤਾ ਹੁੰਦਾ।