Rahul Gandhi Attacks Centre Govt: ਚੀਨ ਨਾਲ ਸਰਹੱਦੀ ਵਿਵਾਦ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਗਿਆ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਸਰਕਾਰ ਵੱਲੋਂ ਦਿੱਤੇ ਗਏ ਵੱਖ-ਵੱਖ ਬਿਆਨਾਂ ਦਾ ਜ਼ਿਕਰ ਕੀਤਾ ਗਿਆ । ਇਸ ਦੇ ਨਾਲ ਹੀ ਰਾਹੁਲ ਨੇ ਪੁੱਛਿਆ ਕਿ ਅਜਿਹੀ ਸਥਿਤੀ ਵਿੱਚ ਮੋਦੀ ਸਰਕਾਰ ਭਾਰਤੀ ਫੌਜ ਨਾਲ ਹੈ ਜਾਂ ਚੀਨ ਨਾਲ?
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਤੁਸੀਂ ਕਰੋਨੋਲਾਜੀ ਸਮਝੋ … ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਈ ਵੀ ਸਰਹੱਦ ਵਿੱਚ ਦਾਖਲ ਨਹੀਂ ਹੋਇਆ, ਫਿਰ ਚੀਨ ਅਧਾਰਿਤ ਇੱਕ ਬੈਂਕ ਤੋਂ ਵੱਡਾ ਕਰਜ਼ਾ ਲਿਆ, ਹੁਣ ਗ੍ਰਹਿ ਮੰਤਰੀ ਨੇ ਕਿਹਾ ਹਮਲਾ ਨਹੀਂ ਹੋਇਆ। ਰਾਹੁਲ ਗਾਂਧੀ ਨੇ ਅੱਗੇ ਲਿਖਿਆ ਕਿ ਮੋਦੀ ਸਰਕਾਰ ਭਾਰਤੀ ਫੌਜ ਨਾਲ ਹੈ ਜਾਂ ਚੀਨ ਨਾਲ? ਇੰਨਾ ਡਰ ਕਿਸ ਗੱਲ ਦਾ?
ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਨੇਤਾ ਦਾ ਇਹ ਟਵੀਟ ਉਦੋਂ ਆਇਆ ਹੈ ਜਦੋਂ ਬੁੱਧਵਾਰ ਨੂੰ ਹੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜ ਸਭਾ ਵਿੱਚ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ਵਿੱਚ ਚੀਨ ਦੀ ਸਰਹੱਦ ‘ਤੇ ਕੋਈ ਘੁਸਪੈਠ ਨਹੀਂ ਹੋਈ ਹੈ । ਇੱਕ ਸੰਸਦ ਮੈਂਬਰ ਦੇ ਸਵਾਲ ‘ਤੇ ਲਿਖਿਤ ਜਵਾਬ ਦਿੰਦੇ ਹੋਏ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਹ ਗੱਲ ਕਹੀ। ਹੁਣ ਇਸ ਮਸਲੇ ‘ਤੇ ਕਾਂਗਰਸ ਨੇ ਸਰਕਾਰ ਨੂੰ ਘੇਰ ਲਿਆ ਹੈ।
ਦੱਸ ਦੇਈਏ ਕਿ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸ ਨੇ ਵੀ ਇੱਕ ਪ੍ਰੈਸ ਕਾਨਫਰੰਸ ਰਾਹੀਂ ਸਰਕਾਰ ਦਾ ਘਿਰਾਓ ਕੀਤਾ । ਕਾਂਗਰਸ ਦਾ ਕਹਿਣਾ ਹੈ ਕਿ ਚੀਨ ਦੀ ਨਜ਼ਰ ਵਿੱਚ LAC ਦਾ ਅਲੱਗ ਰੂਪ ਹੈ। ਨਾਲ ਹੀ ਜਦੋਂ ਸਰਕਾਰ ਚੀਨ ਨਾਲ ਤਣਾਅ ਦੀ ਗੱਲ ਕਰਦੀ ਹੈ, ਤਾਂ ਫਿਰ ਉਸ ਬੈਂਕ ਤੋਂ ਲੋਨ ਕਿਉਂ ਲਓ ਜਿਸ ਦਾ ਦਫਤਰ ਬੀਜਿੰਗ ਵਿੱਚ ਹੈ। ਕਾਂਗਰਸ ਨੇ ਮੰਗ ਕਰਦਿਆਂ ਕਿਹਾ ਕਿ ਇਸ ਮੁੱਦੇ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ । ਜਦੋਂ 1962 ਵਿੱਚ ਯੁੱਧ ਚੱਲ ਰਿਹਾ ਸੀ, ਉਦੋਂ ਪ੍ਰਧਾਨ ਮੰਤਰੀ ਨਹਿਰੂ ਨੇ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਸੀ ।