Rahul Gandhi attacks govt: ਦੇਸ਼ ਵਿੱਚ ਦਿਨੋਂ-ਦਿਨ ਮਹਿੰਗਾਈ ਵਿੱਚ ਵਾਧਾ ਹੋ ਰਿਹਾ ਹੈ। ਜਿਸ ਕਾਰਨ ਆਮ ਆਦਮੀ ਦੀ ਕਮ ਟੁੱਟ ਗਈ ਹੈ। ਇਸੇ ਵਿਚਾਲੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਰੋਜ਼ਾਨਾ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਜਾਂਦਾ ਹੈ। ਰਾਹੁਲ ਗਾਂਧੀ ਵੱਲੋਂ ਅੱਜ ਫਿਰ ਮਹਿੰਗਾਈ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ‘ਤੇ ਹਮਲਾ ਕੀਤਾ ਗਿਆ ਹੈ । ਉਨ੍ਹਾਂ ਨੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਹੀ ਕਾਇਦਾ, ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ।
ਦਰਅਸਲ, ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕਰਦਿਆਂ ਲਿਖਿਆ ਕਿ ਕੇਂਦਰ ਸਰਕਾਰ ਦੀ ਦੋਵੇਂ ਹੱਥਾਂ ਨਾਲ ਦਿਨਦਿਹਾੜੇ ਲੁੱਟ-
- ਗੈਸ-ਡੀਜ਼ਲ-ਪੈਟਰੋਲ ਤੇ ਜ਼ਬਰਦਸਤ ਟੈਕਸ ਵਸੂਲੀ।
- ਦੋਸਤਾਂ ਨੂੰ ਪੀ.ਐੱਸ.ਯੂ.-ਪੀ.ਐੱਸ.ਬੀ. ਵੇਚ ਕੇ ਜਨਤਾ ਤੋਂ ਹਿੱਸੇਦਾਰੀ, ਰੁਜ਼ਗਾਰ ਅਤੇ ਸਹੂਲਤਾਂ ਖੋਹਣਾ।
ਪੀ.ਐੱਮ. ਦਾ ਇੱਕ ਹੀ ਕਾਇਦਾ ਦੇਸ਼ ਫੂਕ ਕੇ ਦੋਸਤਾਂ ਦਾ ਫ਼ਾਇਦਾ।
ਦੱਸ ਦੇਈਏ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਵੱਲੋਂ ਸ਼ਨੀਵਾਰ ਨੂੰ ਇੱਕ ਖ਼ਬਰ ਸਾਂਝੀ ਕਰਦਿਆਂ ਟਵੀਟ ਕੀਤਾ ਸੀ ਕਿ 2020 ਵਿੱਚ ਤੁਹਾਡੀ ਜਾਇਦਾਦ ਕਿੰਨੀ ਵਧੀ? ਜਦੋਂ ਤੁਸੀ ਲੋਕ ਸੰਘਰਸ਼ ਕਰ ਰਹੇ ਸੀ ਤਾਂ ਉਸਨੇ 12 ਲੱਖ ਕਰੋੜ ਰੁਪਏ ਕਮਾ ਕੇ 50 ਫ਼ੀਸਦੀ ਜਾਇਦਾਦ ਵੱਧ ਗਈ ।
ਇਹ ਵੀ ਦੇਖੋ: ਨਹੀਂ ਹੱਟਦਾ BJP ਵਾਲਾ ਹਰਜੀਤ ਗਰੇਵਾਲ, ਕਿਸਾਨਾਂ ਖਿਲਾਫ ਫਿਰ ਉਗਲਿਆ ਜ਼ਹਿਰ, ਕਹਿੰਦਾ …