Rahul Gandhi attacks Modi govt: ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਇੱਕ ਜਵਾਬ ਸੁਰਖੀਆਂ ਵਿੱਚ ਹੈ। ਤਾਲਾਬੰਦੀ ਵਿੱਚ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ, ਇਸ ਸਵਾਲ ‘ਤੇ ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਡਾਟਾ ਨਹੀਂ ਹੈ। ਇਸ ਮੁੱਦੇ ‘ਤੇ ਹੁਣ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਨਹੀਂ ਪਤਾ ਕਿ ਤਾਲਾਬੰਦੀ ਵਿੱਚ ਕਿੰਨੇ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਅਤੇ ਕਿੰਨੀਆਂ ਨੌਕਰੀਆਂ ਚਲੀਆਂ ਗਈਆਂ।
ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਸ਼ਾਇਰੀ ਦਾ ਸਹਾਰਾ ਲਿਆ ਅਤੇ ਸਰਕਾਰ ਨੂੰ ਘੇਰਿਆ। ਕਾਂਗਰਸੀ ਨੇਤਾ ਨੇ ਲਿਖਿਆ,”ਤੁਮਨੇ ਨਾ ਗਿਨਾ ਤੋ ਕਿਆ ਮੌਤ ਨਾ ਹੁਈ? ਹਾਂ, ਮਗਰ ਦੁੱਖ ਹੈ ਸਰਕਾਰ ਪੇ ਅਸਰ ਨਾ ਹੁਈ, ਉਨਕਾ ਮਰਨਾ ਦੇਖ ਜ਼ਮਾਨੇ ਨੇ, ਏਕ ਮੋਦੀ ਸਰਕਾਰ ਹੈ ਜਿਸੇ ਖਬਰ ਨਾ ਹੁਈ।” ਉਨ੍ਹਾਂ ਲਿਖਿਆ ਕਿ ਮੋਦੀ ਸਰਕਾਰ ਨਹੀਂ ਜਾਣਦੀ ਕਿ ਲਾਕਡਾਊਨ ਵਿੱਚ ਕਿੰਨੇ ਪਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਤੇ ਕਿੰਨੀਆਂ ਨੌਕਰੀਆਂ ਗਈਆਂ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਸੰਕਟ ਤੋਂ ਬਾਅਦ ਜਦੋਂ ਦੇਸ਼ ਤਾਲਾਬੰਦ ਸੀ ਤਾਂ ਪ੍ਰਵਾਸੀ ਮਜ਼ਦੂਰ ਬਹੁਤ ਪ੍ਰਭਾਵਿਤ ਹੋਏ ਸਨ। ਲੱਖਾਂ ਪ੍ਰਵਾਸੀ ਮਜ਼ਦੂਰ ਸੜਕਾਂ ‘ਤੇ ਸਨ, ਇਸ ਸਮੇਂ ਦੌਰਾਨ ਕਈਆਂ ਦੀ ਮੌਤ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ । ਇਸ ਮੁੱਦੇ ‘ਤੇ ਸੰਸਦ ਵਿਚ ਸੋਮਵਾਰ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਤਾਲਾਬੰਦੀ ਦੌਰਾਨ ਹਜ਼ਾਰਾਂ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਕੀ ਸਰਕਾਰ ਕੋਲ ਕੋਈ ਅਧਿਕਾਰਤ ਅੰਕੜਾ ਹੈ। ਇਸ ‘ਤੇ ਸਰਕਾਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਕੋਲ ਅਜਿਹਾ ਕੋਈ ਡਾਟਾ ਨਹੀਂ ਹੈ। ਸਰਕਾਰ ਵੱਲੋਂ ਇਹ ਵੀ ਜਵਾਬ ਦਿੱਤਾ ਗਿਆ ਕਿ ਲਗਭਗ 80 ਕਰੋੜ ਲੋਕਾਂ ਨੂੰ ਤਾਲਾਬੰਦੀ ਵਿੱਚ ਵਾਧੂ ਰਾਸ਼ਨ ਦਿੱਤਾ ਗਿਆ ਹੈ, ਇਹ ਸਿਲਸਿਲਾ ਨਵੰਬਰ ਤੱਕ ਜਾਰੀ ਰਹੇਗਾ।