Rahul Gandhi attacks on PM Modi: ਕਾਂਗਰਸ ਨੇਤਾ ਰਾਹੁਲ ਗਾਂਧੀ ਦਾ ਕੇਂਦਰ ਸਰਕਾਰ ‘ਤੇ ਹਮਲਾ ਜਾਰੀ ਹੈ । ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਇਲਾਕਿਆਂ ਤੋਂ ਕੋਰੋਨਾ ਸੰਕਟ ਵਿੱਚ ਤੈਰਦੀਆਂ ਲਾਸ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਮੰਗਲਵਾਰ ਨੂੰ ਰਾਹੁਲ ਗਾਂਧੀ ਨੇ ਇਸ ਮੁੱਦੇ ਰਾਹੀਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ ।
ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲਿਖਿਆ, “ਨਦੀਆਂ ਵਿੱਚ ਵਹਿੰਦੀਆਂ ਅਣਗਿਣਤ ਲਾਸ਼ਾਂ, ਹਸਪਤਾਲਾਂ ਵਿੱਚ ਮੀਲਾਂ ਤੱਕ ਲੱਗੀਆਂ ਲਾਈਨਾਂ, ਜ਼ਿੰਦਗੀ ਸੁਰੱਖਿਆ ਦਾ ਖੋਹਿਆ ਹੱਕ ! PM, ਉਹ ਗੁਲਾਬੀ ਚਸ਼ਮੇ ਉਤਾਰੋ, ਜਿਸ ਨਾਲ ਸੈਂਟ੍ਰਲ ਵਿਸਟਾ ਤੋਂ ਇਲਾਵਾ ਕੁਝ ਦਿਖਦਾ ਹੀ ਨਹੀਂ।”
ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾਵਰ ਹਨ । ਰਾਜਧਾਨੀ ਦਿੱਲੀ ਵਿੱਚ ਬਣ ਰਹੇ ਸੈਂਟ੍ਰਲ ਵਿਸਟਾ ਨੂੰ ਲੈ ਕੇ ਰਾਹੁਲ ਗਾਂਧੀ ਸਣੇ ਕਾਂਗਰਸ ਪਾਰਟੀ ਨਿਸ਼ਾਨਾ ਸਾਧ ਰਹੀ ਹੈ । ਕਾਂਗਰਸ ਦਾ ਕਹਿਣਾ ਹੈ ਕਿ ਇੱਕ ਸਮੇਂ ਵਿੱਚ ਜਦੋਂ ਦੇਸ਼ ਵਿੱਚ ਮਹਾਂਮਾਰੀ ਹੋਵੇ, ਲੋਕ ਆਕਸੀਜਨ ਅਤੇ ਹਸਪਤਾਲ ਲਈ ਭਟਕ ਰਹੇ ਹਨ, ਅਜਿਹੇ ਵਿੱਚ ਇਸ ਤਰ੍ਹਾਂ ਦੇ ਪ੍ਰੋਜੈਕਟ ‘ਤੇ ਪੈਸਾ ਖਰਚ ਕਰਨਾ ਸਹੀ ਨਹੀਂ ਹੈ ।
ਗੌਰਤਲਬ ਹੈ ਕਿ ਬਿਹਾਰ ਦੇ ਬਕਸਰ ਵਿੱਚ ਪਿਛਲੇ ਦਿਨੀਂ ਨਦੀ ਵਿੱਚ ਦਰਜਨਾਂ ਦੀ ਗਿਣਤੀ ਵਿੱਚ ਲਾਸ਼ਾਂ ਮਿਲੀਆਂ ਸਨ, ਜੋ ਬਿਨ੍ਹਾਂ ਸਾੜੇ ਸੀ। ਬਿਹਾਰ ਦੇ ਬਕਸਰ ਤੋਂ ਬਾਅਦ ਯੂਪੀ-ਬਿਹਾਰ ਸਰਹੱਦ ‘ਤੇ ਇੱਕ ਪਿੰਡ ਵਿੱਚ ਵੱਡੀ ਗਿਣਤੀ ਵਿੱਚ ਲਾਸ਼ਾਂ ਗੰਗਾ ਵਿੱਚ ਤੈਰਦੀਆਂ ਹੋਈਆਂ ਮਿਲੀਆਂ ਹਨ । ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੋਰੋਨਾ ਕਾਲ ਦੌਰਾਨ ਲੱਕੜ ਦੀ ਘਾਟ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਮ੍ਰਿਤਕ ਦੇਹ ਨੂੰ ਸਿੱਧੇ ਨਦੀ ਵਿੱਚ ਵਹਾ ਰਹੇ ਹਨ।