Rahul Gandhi hits back at BJP: ਕਾਂਗਰਸ ਸ਼ਾਸਿਤ ਪੰਜਾਬ ਦੇ ਟਾਂਡਾ ਵਿੱਚ 6 ਸਾਲ ਦੀ ਇੱਕ ਬੱਚੀ ਨਾਲ ਬਲਾਤਕਾਰ ਤੋਂ ਬਾਅਦ ਕਤਲ ਦੇ ਮਾਮਲੇ ਵਿੱਚ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ । ਭਾਜਪਾ ਦਾ ਕਹਿਣਾ ਹੈ ਕਿ ਦਲਿਤਾਂ ਅਤੇ ਪੱਛੜੇ ਲੋਕਾਂ ਦੇ ਨਾਂਅ ‘ਤੇ ਰਾਜਨੀਤੀ ਕਰਨ ਵਾਲੇ ਰਾਹੁਲ ਗਾਂਧੀ ਇਸ ਮੁੱਦੇ ‘ਤੇ ਚੁੱਪ ਹਨ। ਹਾਲਾਂਕਿ ਹੁਣ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੀ ਚੁੱਪੀ ਤੋੜ ਦਿੱਤੀ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ, “ਯੂਪੀ ਦੇ ਉਲਟ, ਪੰਜਾਬ ਅਤੇ ਰਾਜਸਥਾਨ ਦੀਆਂ ਸਰਕਾਰਾਂ ਨੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਕਿ ਲੜਕੀ ਨਾਲ ਬਲਾਤਕਾਰ ਹੋਇਆ, ਉਸਦੇ ਪਰਿਵਾਰ ਨੂੰ ਧਮਕਾਇਆ ਨਹੀਂ ਅਤੇ ਨਾ ਹੀ ਨਿਆਂ ਦੇ ਰਾਹ ਵਿੱਚ ਰੁਕਾਵਟ ਪੈਦਾ ਕੀਤੀ।” ਜੇ ਉਹ ਅਜਿਹਾ ਕਰਦੇ ਹਨ, ਤਾਂ ਮੈਂ ਵੀ ਉਥੇ ਨਿਆਂ ਲਈ ਲੜਨ ਲਈ ਜਾਵਾਂਗਾ।
ਦੱਸ ਦੇਈਏ ਕਿ ਪੰਜਾਬ ਪੁਲਿਸ ਅਨੁਸਾਰ ਇੱਕ ਛੇ ਸਾਲ ਦੀ ਬੱਚੀ ਨਾਲ ਭਿਆਨਕ ਘਟਨਾ ਵਿੱਚ ਕਥਿਤ ਤੌਰ ‘ਤੇ ਬਲਾਤਕਾਰ ਕੀਤਾ ਗਿਆ ਹੈ ਅਤੇ ਬਾਅਦ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਪੁਲਿਸ ਅਨੁਸਾਰ ਲੜਕੀ ਦੀ ਅੱਧ ਸੜ੍ਹੀ ਲਾਸ਼ ਹੁਸ਼ਿਆਰਪੁਰ ਦੇ ਟਾਂਡਾ ਦੇ ਇੱਕ ਪਿੰਡ ਵਿੱਚ ਇੱਕ ਘਰ ਵਿੱਚ ਮਿਲੀ ਹੈ। ਬੱਚੀ ਇੱਕ ਪ੍ਰਵਾਸੀ ਮਜ਼ਦੂਰ ਦੀ ਧੀ ਸੀ, ਜੋ ਇਸ ਪਿੰਡ ਵਿੱਚ ਰਹਿੰਦੀ ਸੀ।
ਇਸ ਮੁੱਦੇ ‘ਤੇ ਭਾਜਪਾ ਨੇਤਾ ਅਮਿਤ ਮਾਲਵੀਆ ਨੇ ਦਾਅਵਾ ਕੀਤਾ ਹੈ ਕਿ ਇਹ ਦਲਿਤ ਪਰਿਵਾਰ ਬਿਹਾਰ ਦਾ ਪ੍ਰਵਾਸੀ ਮਜ਼ਦੂਰ ਹੈ। ਉਨ੍ਹਾਂ ਕਿਹਾ, ‘ਇੱਕ ਬਿਹਾਰੀ ਪ੍ਰਵਾਸੀ ਦਲਿਤ ਪਰਿਵਾਰ ਨਾਲ ਸਬੰਧਤ 6 ਸਾਲ ਦੀ ਇੱਕ ਲੜਕੀ ਨਾਲ ਪੰਜਾਬ ਦੇ ਟਾਂਡਾ ਪਿੰਡ ਵਿੱਚ ਬਲਾਤਕਾਰ ਕੀਤਾ ਗਿਆ, ਫਿਰ ਸਾੜ ਦਿੱਤਾ ਗਿਆ । ਦਲਿਤਾਂ ਅਤੇ ਪੱਛੜਿਆਂ ਦੇ ਨਾਂ ‘ਤੇ ਰਾਜਨੀਤੀ ਕਰਨ ਵਾਲੇ ਰਾਹੁਲ ਗਾਂਧੀ ਅਤੇ ਤੇਜਸਵੀ ਯਾਦਵ ਇਸ ਮਾਮਲੇ ‘ਤੇ ਚੁੱਪ ਹਨ।
ਉੱਥੇ ਹੀ ਕਾਂਗਰਸ ਨੇਤਾ ਸੁਸ਼ਮਿਤਾ ਦੇਵ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਕਈ ਪ੍ਰੈਸ ਗੱਲਬਾਤ ਰਾਹੀਂ ਪੰਜਾਬ ਵਿੱਚ ਵਾਪਰੀ ਘਟਨਾ ਦੀ ਸਖਤ ਨਿਖੇਧੀ ਕੀਤੀ। ਬਲਾਤਕਾਰ ਇੱਕ ਅਜਿਹਾ ਮੁੱਦਾ ਹੈ ਜਿਸ ਵਿੱਚ ਕੋਈ ਵੀ ਰਾਜ ਜਾਂ ਕੋਈ ਵੀ ਪਾਰਟੀ, ਭਾਵੇਂ ਉਸ ਰਾਜ ਵਿੱਚ ਕੋਈ ਸਰਕਾਰ ਹੋਵੇ ਜਾਂ ਨਹੀਂ, ਸਭ ਨੂੰ ਦੁੱਖ ਹੁੰਦਾ ਹੈ। ਕਿਉਂਕਿ ਬਲਾਤਕਾਰ ਇੱਕ ਅਜਿਹੀ ਚੀਜ਼ ਹੈ, ਜਿਸ ਨੇ ਇੱਕ ਵਾਰ ਨਹੀਂ ਵਾਰ-ਵਾਰ ਦੇਸ਼ ਦੀ ਰੂਹ ਨੂੰ ਹਿਲਾਇਆ ਨਹੀਂ ਹੈ।