Rahul Gandhi May Return: ਨਵੀਂ ਦਿੱਲੀ: ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਦੇ ਤੌਰ ‘ਤੇ ਵਾਪਸੀ ਹੋਣ ਦੀ ਸੰਭਾਵਨਾ ਹੈ । ਮੰਨਿਆ ਜਾ ਰਿਹਾ ਹੈ ਕਿ ਉਹ ਆਪਣੀ ਮਾਂ ਸੋਨੀਆ ਗਾਂਧੀ ਨੂੰ 135 ਸਾਲ ਪੁਰਾਣੀ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰਵਾ ਸਕਦੇ ਹਨ । ਹਾਲਾਂਕਿ, ਉਨ੍ਹਾਂ ਸਾਹਮਣੇ ਜੋ ਪਹਿਲੀ ਸਮੱਸਿਆ ਹੈ ਉਹ ਹੈ ਮਨੁੱਖੀ ਸਰੋਤ। ਪਿਛਲੇ ਸਾਲ ਮਈ ਵਿੱਚ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।
ਕਾਂਗਰਸ ਨੇਤਾ ਦੇ ਅਸਤੀਫੇ ਦੇਣ ਦੇ ਬਾਅਦ ਉਨ੍ਹਾਂ ਦੀ ਕੋਰ ਕਮੇਟੀ ਵਿੱਚ ਸ਼ਾਮਿਲ ਰਹੇ ਨੇਤਾਵਾਂ ਨੇ ਜਾਂ ਤਾਂ ਆਪਣੇ ਅਹੁਦੇ ਜਾਂ ਫਿਰ ਪਾਰਟੀ ਨੂੰ ਛੱਡ ਦਿੱਤਾ ਹੈ। ਹਰਿਆਣਾ ਦੇ ਅਸ਼ੋਕ ਤੰਵਰ, ਤ੍ਰਿਪੁਰਾ ਵਿੱਚ ਪ੍ਰਦਯੋਤ ਦੇਬ ਬਰਮਨ ਅਤੇ ਝਾਰਖੰਡ ਵਿੱਚ ਅਜਯ ਕੁਮਾਰ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਦਿੱਤਾ ਹੈ । ਉੱਥੇ ਹੀ ਸਾਲ 2015 ਵਿੱਚ ਦਿੱਲੀ ਮੁਖੀ ਨਿਯੁਕਤ ਕੀਤੇ ਗਏ ਅਜੈ ਮਾਕਨ ਨੇ 2019 ਦੀਆਂ ਚੋਣਾਂ ਤੋਂ ਪਹਿਲਾਂ ਅਹੁਦਾ ਛੱਡ ਦਿੱਤਾ ਸੀ ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਵੱਲੋਂ ਨਿਯੁਕਤ ਕੀਤੇ ਗਏ ਮੁੰਬਈ ਕਾਂਗਰਸ ਦੇ ਮੁਖੀ ਸੰਜੇ ਨਿਰੂਪਮ ਅਤੇ ਮਿਲਿੰਦ ਦਿਓੜਾ ਨੇ ਵੀ ਆਪਣੇ ਅਹੁਦੇ ਛੱਡ ਦਿੱਤੇ ਹਨ । ਉਨ੍ਹਾਂ ਦੇ ਪਾਰਟੀ ਛੱਡਣ ਦੀਆਂ ਅਫਵਾਹਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਦੋਵਾਂ ਨੇ ਇਸ ਤੋਂ ਇਨਕਾਰ ਕੀਤਾ ਹੈ । ਯਾਨੀ ਕਿ ਰਾਹੁਲ ਦੇ ਪ੍ਰਧਾਨ ਦਾ ਅਹੁਦਾ ਛੱਡਣ ਦੇ 13 ਮਹੀਨਿਆਂ ਦੇ ਅੰਦਰ ਉਨ੍ਹਾਂ ਦੀ ਕੋਰ ਟੀਮ ਚੂਰ-ਚੂਰ ਹੋ ਗਈ।
ਦੱਸ ਦੇਈਏ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਆਪਣੀ ਟੀਮ ਵਿੱਚ ਸ਼ਾਮਿਲ ਕੀਤੇ ਗਏ ਮੈਂਬਰਾਂ ਨੂੰ ਪਾਰਟੀ ਦੇ ਅੰਦਰ ਪੁਰਾਣੇ ਨੇਤਾਵਾਂ ਨੇ ਘੇਰ ਲਿਆ ਸੀ । ਪੀੜ੍ਹੀਆਂ ਦੇ ਸੰਘਰਸ਼ ਵਿੱਚ ਉਨ੍ਹਾਂ ਦੇ ਨਿਯੁਕਤ ਕੀਤੇ ਨੇਤਾਵਾਂ ਨੂੰ ਦਿੱਲੀ ਹੈੱਡਕੁਆਰਟਰ ਤੋਂ ਉਹ ਸਮਰਥਨ ਪ੍ਰਾਪਤ ਨਹੀਂ ਹੋਇਆ ਜੋ ਉਨ੍ਹਾਂ ਨੂੰ ਚਾਹੀਦਾ ਸੀ।