Rahul Gandhi on Baba Ram Singh ji death: ਸੰਤ ਬਾਬਾ ਰਾਮ ਸਿੰਘ ਦੀ ਮੌਤ ‘ਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਰਾਹੁਲ ਗਾਂਧੀ ਨੇ ਬਾਬਾ ਰਾਮ ਸਿੰਘ ਨੂੰ ਸ਼ਰਧਾਂਜਲੀ ਦੇ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਹਨ । ਮੋਦੀ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ।
ਇਸ ਸਬੰਧੀ ਰਾਹੁਲ ਗਾਂਧੀ ਨੇ ਟਵੀਟ ਵੀ ਕੀਤਾ। ਜਿਸ ਵਿੱਚ ਉਨ੍ਹਾਂ ਲਿਖਿਆ ਕਿ ਕਰਨਾਲ ਦੇ ਸੰਤ ਬਾਬਾ ਰਾਮ ਸਿੰਘ ਜੀ ਨੇ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੀ ਦੁਰਦਸ਼ਾ ਨੂੰ ਵੇਖਦਿਆਂ ਖੁਦਕੁਸ਼ੀ ਕਰ ਲਈ । ਇਸ ਦੁੱਖ ਦੀ ਘੜੀ ਵਿੱਚ ਮੇਰਾ ਸੋਗ ਅਤੇ ਸ਼ਰਧਾਂਜਲੀ । ਕਾਂਗਰਸ ਦੇ ਸੰਸਦ ਮੈਂਬਰ ਨੇ ਅੱਗੇ ਲਿਖਿਆ ਕਿ ਬਹੁਤ ਸਾਰੇ ਕਿਸਾਨਾਂ ਨੇ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ ਹਨ । ਮੋਦੀ ਸਰਕਾਰ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ । ਜ਼ਿੱਦ ਨੂੰ ਛੱਡੋ ਅਤੇ ਤੁਰੰਤ ਖੇਤੀ ਵਿਰੋਧੀ ਕਾਨੂੰਨ ਵਾਪਸ ਲਓ।
ਇਸ ਦੇ ਨਾਲ ਹੀ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਸੋਗ ਜਤਾਇਆ ਹੈ । ਉਨ੍ਹਾਂ ਕਿਹਾ ਕਿ ਹੇ ਰਾਮ, ਇਹ ਕਿਹੋ ਜਿਹਾ ਸਮਾਂ ਹੈ। ਇਹ ਕਿਹੜਾ ਯੁੱਗ। ਜਿੱਥੇ ਸੰਤ ਵੀ ਦੁਖੀ ਹਨ। ਸੰਤ ਰਾਮ ਸਿੰਘ ਜੀ ਸਿੰਗੜੇ ਵਾਲਿਆਂ ਨੇ ਕਿਸਾਨਾਂ ਦੀ ਸਥਿਤੀ ਵੇਖ ਕੇ ਆਪਣੀ ਜਾਨ ਦੇ ਦਿੱਤੀ । ਰਣਦੀਪ ਸੁਰਜੇਵਾਲਾ ਨੇ ਅੱਗੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਹੈ। ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦਵੇ । ਉਨ੍ਹਾਂ ਦੀ ਮੌਤ ਮੋਦੀ ਸਰਕਾਰ ਦੀ ਬੇਰਹਿਮੀ ਦਾ ਨਤੀਜਾ ਹੈ ।
ਦੱਸ ਦੇਈਏ ਕਿ ਦਿੱਲੀ-ਹਰਿਆਣਾ ਬਾਰਡਰ (ਸਿੰਘੂ ਸਰਹੱਦ) ‘ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਾਮਿਲ ਸੰਤ ਬਾਬਾ ਰਾਮ ਸਿੰਘ ਨੇ ਬੁੱਧਵਾਰ ਨੂੰ ਆਪਣੀ ਜਾਨ ਦੇ ਦਿੱਤੀ । ਉਨ੍ਹਾਂ ਨੇ ਸਿੰਘੂ ਸਰਹੱਦ ਨੇੜੇ ਖੁਦਕੁਸ਼ੀ ਕਰ ਲਈ । ਬਾਬਾ ਰਾਮ ਸਿੰਘ ਕਰਨਾਲ ਦੇ ਵਸਨੀਕ ਸੀ। ਇਸ ਮਾਮਲੇ ਵਿੱਚ ਉਨ੍ਹਾਂ ਦਾ ਇੱਕ ਸੁਸਾਈਡ ਨੋਟ ਵੀ ਸਾਹਮਣੇ ਆਇਆ ਸੀ । ਸੁਸਾਈਡ ਨੋਟ ਅਨੁਸਾਰ ਸੰਤ ਬਾਬਾ ਰਾਮ ਸਿੰਘ ਨੇ ਕਿਸਾਨਾਂ ‘ਤੇ ਸਰਕਾਰ ਦੇ ਜ਼ੁਲਮ ਖਿਲਾਫ ਖੁਦਕੁਸ਼ੀ ਕੀਤੀ ਹੈ ।
ਇਹ ਵੀ ਦੇਖੋ: ਕਿਸਾਨੀ ਸੰਘਰਸ਼ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਬਾਬਾ ਰਾਮ ਸਿੰਘ ਜੀ ਦੀ ਅੰਤਿਮ ਯਾਤਰਾ