Rahul Gandhi on farmers protest: ਸ਼ਨੀਵਾਰ ਨੂੰ ਕਾਂਗਰਸ ਨੇ ਕਿਸਾਨਾਂ ਦੇ ਮੁੱਦੇ ‘ਤੇ ਕੇਂਦਰ ਸਰਕਾਰ ਦਾ ਘਿਰਾਓ ਕੀਤਾ । ਇੱਕ ਪਾਸੇ ਜਿੱਥੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨਾਂ ਖਿਲਾਫ ਸਰਕਾਰ ਦੇ ਐਕਸ਼ਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰ ਦੱਸਿਆ ਤਾਂ ਉੱਥੇ ਹੀ ਕਾਂਗਰਸ ਦੀ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਖਰਬਪਤੀਆਂ ਮਿੱਤਰਾਂ ਲਈ ਇੱਕ ਕਾਲੀਨ ਬਿਛਾਉਂਦੀ ਹੈ, ਪਰ ਜੇਕਰ ਕਿਸਾਨ ਦਿੱਲੀ ਆ ਰਿਹਾ ਹੈ ਤਾਂ ਉਨ੍ਹਾਂ ਦੇ ਰਸਤੇ ਨੂੰ ਪੁੱਟਿਆ ਜਾ ਰਿਹਾ ਹੈ।
ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਭਾਜਪਾ ਸਰਕਾਰ ਵਿੱਚ ਦੇਸ਼ ਦਾ ਸਿਸਟਮ ਦੇਖੋ । ਜਦੋਂ ਭਾਜਪਾ ਦੇ ਖਰਬਪਤੀ ਦੋਸਤ ਦਿੱਲੀ ਆਉਂਦੇ ਹਨ, ਤਾਂ ਉਨ੍ਹਾਂ ਲਈ ਲਾਲ ਕਾਲੀਨ ਵਿਛਾਏ ਜਾਂਦੇ ਹਨ, ਪਰ ਕਿਸਾਨਾਂ ਦੇ ਦਿੱਲੀ ਆਉਣ ਦਾ ਰਸਤਾ ਪੁੱਟਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਖਿਲਾਫ ਜੋ ਕਾਨੂੰਨ ਬਣਾਏ ਉਹ ਠੀਕ, ਪਰ ਸਰਕਾਰ ਨੂੰ ਆਪਣੀ ਗੱਲ ਸੁਣਾਉਣ ਕਿਸਾਨ ਦਿੱਲੀ ਆਏ ਤਾਂ ਉਹ ਗਲਤ?
ਦੱਸ ਦੇਈਏ ਕਿ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਟਿਕਰੀ ਅਤੇ ਸਿੰਘੁ ਬਾਰਡਰ ‘ਤੇ ਡੇਰਾ ਲਾਇਆ ਹੋਇਆ ਹੈ । ਹਾਲਾਂਕਿ, ਪੰਜਾਬ ਤੋਂ ਦਿੱਲੀ ਆਏ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ‘ਤੇ ਪ੍ਰਦਰਸ਼ਨ ਕਰਨ ਦੀ ਆਗਿਆ ਹੈ । ਜਿੱਥੇ ਉਨ੍ਹਾਂ ਦੇ ਰਹਿਣ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਿਸਾਨ ਅਜੇ ਤੱਕ ਦਿੱਲੀ ਟਿਕਰੀ ਅਤੇ ਸਿੰਘੁ ਬਾਰਡਰ ‘ਤੇ ਟਿਕੇ ਹੋਏ ਹਨ। ਹਾਲਾਂਕਿ ਕੁਝ ਕਿਸਾਨ ਰਾਤ ਨੂੰ ਮੈਦਾਨ ਵਿੱਚ ਵੀ ਆ ਗਏ ਹਨ।
ਦਰਅਸਲ, ਕਿਸਾਨ ਅੰਦੋਲਨ ਦੇ ਮੋਰਚੇ ‘ਤੇ ਡਟੇ ਹੋਏ ਪੰਜਾਬ ਦੇ ਇੱਕ ਕਿਸਾਨ ਨੇ ਕਿਹਾ ਕਿ ਸਾਡਾ ਵਿਰੋਧ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ । ਅਸੀਂ ਇੱਥੇ ਇੱਕ ਲੰਬੀ ਲੜਾਈ ਲਈ ਜੁਟੇ ਹਾਂ।. ਇਕ ਹੋਰ ਕਿਸਾਨ ਨੇ ਕਿਹਾ ਕਿ ਅਸੀਂ ਪਿੱਛੇ ਹਟਣ ਵਾਲੇ ਨਹੀਂ। ਅਸੀਂ ਛੇ ਮਹੀਨੇ ਦਾ ਰਾਸ਼ਨ-ਪਾਣੀ ਲੈ ਕੇ ਆਏ ਹਾਂ। ਸਾਡਾ ਅੰਦੋਲਨ ਜਾਰੀ ਰਹੇਗਾ।
ਇਹ ਵੀ ਦੇਖੋ: ਕਿਰਸਾਨੀ ਧਰਨਿਆਂ ‘ਚ ਦੇਖੋ ਲੰਗਰ ਸੇਵਾ ਦਾ ਅਸਲ ਮਕਸਦ ਅਤੇ ਭਾਵਨਾ