Rahul Gandhi on maoist attack: ਛੱਤੀਸਗੜ੍ਹ ਦੇ ਬੀਜਾਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ 22 ਜਵਾਨ ਸ਼ਹੀਦ ਹੋ ਗਏ । ਨਕਸਲੀਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਵਿਚਕਾਰ ਸੁਰੱਖਿਆ ਬਲਾਂ ਦੇ ਜਵਾਨ ਸ਼ਹੀਦ ਹੋ ਗਏ ਹਨ । ਹੁਣ ਇਸ ਬਾਰੇ ਬਹੁਤ ਸਾਰੇ ਸਵਾਲ ਖੜ੍ਹੇ ਹੋ ਰਹੇ ਹਨ । ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਛੱਤੀਸਗੜ ਵਿੱਚ ਨਕਸਲੀਆਂ ਖਿਲਾਫ ਸ਼ੁੱਕਰਵਾਰ-ਸ਼ਨੀਵਾਰ ਨੂੰ ਜੋ ਆਪ੍ਰੇਸ਼ਨ ਚੱਲਿਆ, ਉਹ ਸਹੀ ਢੰਗ ਨਾਲ ਤਿਆਰ ਨਹੀਂ ਕੀਤਾ ਗਿਆ ਸੀ । ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਵੀ ਟਵਿੱਟਰ ਰਾਹੀਂ ਸਰਕਾਰ ‘ਤੇ ਤਿੱਖੇ ਖੜ੍ਹੇ ਸਵਾਲ ਕੀਤੇ ਹਨ। ਰਾਹੁਲ ਨੇ ਕਿਹਾ ਕਿ ਜੇ ਕੋਈ ਖੁਫੀਆ ਅਸਫਲਤਾ ਨਹੀਂ ਸੀ ਤਾਂ ਇੱਕ ਜਵਾਨ ਦੇ ਬਦਲੇ ਇੱਕ ਨਕਸਲੀ ਦਾ ਮਾਰਿਆ ਜਾਣਾ ਇਹ ਦੱਸਦਾ ਹੈ ਕਿ ਇਹ ਖਰਾਬ ਢੰਗ ਨਾਲ ਡਿਜ਼ਾਇਨ ਕੀਤਾ ਗਿਆ ਆਪ੍ਰੇਸ਼ਨ ਸੀ।
ਦਰਅਸਲ, ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਕਿਹਾ, ‘ਸਾਡੇ ਜਵਾਨ ਤੋਪਾਂ ਲਈ ਕੋਈ ਚਾਰਾ ਨਹੀਂ ਹੈ ਕਿ ਉਨ੍ਹਾਂ ਨੂੰ ਜਦੋਂ ਚਾਹੋ ਉਦੋਂ ਸ਼ਹੀਦ ਹੋਣ ਲਈ ਭੇਜ ਦਿੱਤਾ ਜਾਵੇ।’ ਇਸ ਤੋਂ ਪਹਿਲਾਂ ਛੱਤੀਸਗੜ ਦੇ ਸੀ.ਐੱਮ ਭੁਪੇਸ਼ ਬਘੇਲ ਨੇ ਐਤਵਾਰ ਨੂੰ ਕਿਹਾ ਸੀ ਕਿ ਇਹ ਹਮਲਾ ਇੰਟੈਲੀਜੈਂਸ ਫੇਲੀਅਰ ਨਹੀਂ ਹੈ । ਉਨ੍ਹਾਂ ਅਨੁਸਾਰ ਨਕਸਲੀਆਂ ਦਾ ਪ੍ਰਭਾਵ ਲਗਾਤਾਰ ਘੱਟ ਰਿਹਾ ਹੈ ਅਤੇ ਹੁਣ ਉਨ੍ਹਾਂ ਦਾ ਪ੍ਰਭਾਵ ਇੱਕ ਸੀਮਤ ਖੇਤਰ ਵਿੱਚ ਰਹਿ ਗਿਆ ਹੈ ।
ਦੱਸ ਦੇਈਏ ਕਿ ਰਾਹੁਲ ਗਾਂਧੀ ਦਾ ਇਹ ਬਿਆਨ ਸੀਆਰਪੀਐਫ ਮੁਖੀ ਦੇ ਬਿਆਨ ਤੋਂ ਬਾਅਦ ਆਇਆ ਹੈ। ਸੀਆਰਪੀਐਫ ਮੁਖੀ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਇਸ ਅਪਰੇਸ਼ਨ ਵਿਚ ਕੋਈ ਵੀ ਖ਼ੂਫੀਆ ਅਸਫਲਤਾ ਨਹੀਂ ਹੋਈ ਹੈ । ਅਪਰੇਸ਼ਨ ਵਿਚ ਕਰੀਬ 25-30 ਨਕਸਲੀ ਵੀ ਮਾਰੇ ਗਏ ਹਨ ।
ਇਹ ਵੀ ਦੇਖੋ: ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…