Rahul Gandhi said: ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ਨੂੰ ਸਰਹੱਦ ਤੋਂ ਪਾਰ ਯੁੱਧ ਦੀ ਲੜਾਈ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ 2.5 ਫਰੰਟ ਦੇ ਯੁੱਧ ਦਾ ਰੁਝਾਨ ਹੁਣ ਪੁਰਾਣੀ ਗੱਲ ਹੋ ਚੁੱਕੀ ਹੈ।
ਇਸ ਸਬੰਧੀ ਉਨ੍ਹਾਂ ਨੇ ਇੱਕ ਟਵੀਟ ਵੀ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਭਾਰਤੀ ਹਥਿਆਰਬੰਦ ਫੌਜਾਂ ਨੂੰ 2.5 ਫਰੰਟ ਦੀ ਲੜਾਈ ਲੜਨ ਲਈ ਡਿਜ਼ਾਈਨ ਕੀਤਾ ਗਿਆ ਹੈ । ਫਿਰ ਵੀ ਸਾਨੂੰ ਸਰਹੱਦ ਰਹਿਤ ਲੜਾਈ ਦੀ ਤਿਆਰੀ ਕਰਨੀ ਚਾਹੀਦੀ ਹੈ।” ਕਾਂਗਰਸੀ ਆਗੂ ਨੇ ਕਿਹਾ,“ਇਹ ਪਿਛਲੀਆਂ ਪਰੰਪਰਾਵਾਂ ਅਤੇ ਵਿਰਾਸਤ ਵਿੱਚ ਮਿਲੀਆਂ ਵਿਵਸਥਾਵਾਂ ਦੇ ਬਾਰੇ ਵਿੱਚ ਗੱਲ ਨਹੀਂ ਹੈ। ਇਹ ਸਾਡੇ ਸੋਚਣ ਦੇ ਤਰੀਕੇ ਨੂੰ ਬਦਲਣ ਅਤੇ ਇੱਕ ਰਾਸ਼ਟਰ ਵਜੋਂ ਕੰਮ ਕਰਨ ਬਾਰੇ ਹੈ।”
ਸਮਝਿਆ ਜਾਂਦਾ ਹੈ ਕਿ ਉਨ੍ਹਾਂ ਦੇ ਦੋ ਮੋਰਚਿਆਂ ਨਾਲ ਰਾਹੁਲ ਦਾ ਅਰਥ ਚੀਨ ਅਤੇ ਪਾਕਿਸਤਾਨ ਅਤੇ ਅੱਧੇ ਮੋਰਚੇ ਨਾਲ ਉਨ੍ਹਾਂ ਦਾ ਮਤਲਬ ਅੰਦਰੂਨੀ ਸੁਰੱਖਿਆ ਖਤਰੇ ਜਿਵੇਂ ਅੱਤਵਾਦ, ਨਕਸਲਵਾਦ ਅਤੇ ਵੱਖਵਾਦ ਵਰਗੀਆਂ ਚੁਣੌਤੀਆਂ ਨਾਲ ਹੈ।
ਇਹ ਵੀ ਦੇਖੋ: ED ਦੀ ਰੇਡ ਤੋਂ ਬਾਅਦ Sukhpal Khaira ਦਾ ਵੱਡਾ ਬਿਆਨ, “ਮੇਰੇ ਸਿਰ ਕਰੋੜਾਂ ਦਾ ਕਰਜ਼ਾ, ਮੈਂ ਤਾਂ ਆਪ …”