Rahul Gandhi shared Dharohar video: ਨਵੀਂ ਦਿੱਲੀ: ਅਰਥਵਿਵਸਥਾ ਹੋਵੇ, ਜੀਐਸਟੀ ਦਾ ਮੁੱਦਾ ਹੋਵੇ, ਚਾਹੇ ਕੋਰੋਨਾ ਲਾਕਡਾਊਨ ਸਮੇਂ ਮਜ਼ਦੂਰਾਂ ਦੀ ਸਮੱਸਿਆ, ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਟਵਿੱਟਰ ‘ਤੇ ਵੀਡੀਓ ਜਾਰੀ ਕਰਕੇ ਕੇਂਦਰ ਦੀ ਮੋਦੀ ਸਰਕਾਰ ‘ਤੇ ਸਵਾਲ ਚੁੱਕਦੇ ਰਹੇ ਹਨ । ਇਸ ਵਾਰ ਉਨ੍ਹਾਂ ਨੇ ਭਾਰਤ ਦੀ ਆਜ਼ਾਦੀ ਸੰਘਰਸ਼ ਦੇ ਦੌਰਾਨ ਅਹਿੰਸਾ ਰਾਹੀਂ ਆਜ਼ਾਦੀ ਹਾਸਿਲ ਕਰਨ ਅਤੇ ਕਾਂਗਰਸ ਦੀ ਵਿਰਾਸਤ ਬਾਰੇ ਦੱਸਿਆ ਹੈ।
ਦਰਅਸਲ, ਰਾਹੁਲ ਗਾਂਧੀ ਲਗਾਤਾਰ ਟਵਿੱਟਰ ਦੇ ਰਾਹੀਂ ਆਪਣੀ ਗੱਲ ਰੱਖ ਰਹੇ ਹਨ। ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਕਾਂਗਰਸ ਦੀ ਵਿਰਾਸਤ ਨੂੰ ਲੈ ਕੇ ਧਰੋਹਰ ਨਾਮ ਤੋਂ 11ਵੇਂ ਸੰਸਕਰਣ ਦੀ ਇੱਕ ਵੀਡੀਓ ਕੀਤੀ। ਇਸ ਵਿੱਚ ਰਾਹੁਲ ਗਾਂਧੀ ਨੇ ਕਿਹਾ, ‘ਸਵਰਾਜ ਅਤੇ ਰਾਸ਼ਟਰਵਾਦ ਸਿੱਧੇ ਤੌਰ ‘ਤੇ ਅਹਿੰਸਾ ਨਾਲ ਜੁੜੇ ਹੋਏ ਹਨ । ਭਾਰਤੀ ਰਾਸ਼ਟਰਵਾਦ ਕਦੇ ਵੀ ਜ਼ੁਲਮ, ਹਿੰਸਾ ਅਤੇ ਧਾਰਮਿਕ ਸੰਪਰਦਾਵਾਂ ਦਾ ਸਮਰਥਨ ਨਹੀਂ ਕਰ ਸਕਦਾ ।’ ਰਾਹੁਲ ਗਾਂਧੀ ਵੱਲੋਂ ਜਾਰੀ ਇਸ ਵੀਡੀਓ ਵਿੱਚ ਭਾਰਤੀ ਸੁਤੰਤਰਤਾ ਸੰਘਰਸ਼ ਵਿੱਚ ਕਾਂਗਰਸ ਦੀ ਭੂਮਿਕਾ, ਅਹਿੰਸਾ ਅਤੇ ਰਾਸ਼ਟਰਵਾਦ ਦੀ ਚਰਚਾ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕਿਹਾ ਸੀ ਕਿ ਪ੍ਰਤੀਕੂਲ ਡਾਟਾ-ਮੁਕਤ ਮੋਦੀ ਸਰਕਾਰ, ਥਾਲੀ ਵਜਾਉਣ, ਦੀਵੇ ਜਗਾਉਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਉਨ੍ਹਾਂ ਦੀ ਸੁਰੱਖਿਆ ਅਤੇ ਸਨਮਾਨ। ਮੋਦੀ ਸਰਕਾਰ, ਕੋਰੋਨਾ ਵਾਰੀਅਰ ਦਾ ਇੰਨਾ ਅਪਮਾਨ ਕਿਉਂ? ਦਰਅਸਲ, ਕੇਂਦਰ ਸਰਕਾਰ ਨੇ ਸੰਸਦ ਵਿਚ ਕਿਹਾ ਸੀ ਕਿ ਉਨ੍ਹਾਂ ਕੋਲ ਅਜਿਹਾ ਕੋਈ ਡਾਟਾ ਉਪਲਬਧ ਨਹੀਂ ਹੈ ਜੋ ਦੱਸ ਸਕੇ ਦੇਸ਼ ਵਿੱਚ ਕਿੰਨੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ । ਇਸ ਮੁੱਦੇ ‘ਤੇ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਸੀ ਅਤੇ ਪੁੱਛਿਆ ਕਿ ਕੋਰੋਨਾ ਵਾਰੀਅਰਜ਼ ਦਾ ਇੰਨਾ ਅਪਮਾਨ ਕਿਉਂ ਕੀਤਾ ਜਾਂਦਾ ਹੈ?