ਇਨ੍ਹੀ ਦਿਨੀਂ ਦੇਸ਼ ਦੇ ਕਈ ਰਾਜਾਂ ਵਿੱਚ ਕੋਰੋਨਾ ਵੈਕਸੀਨ ਦੀ ਘਾਟ ਹੈ। ਵੈਕਸੀਨ ਦੀ ਘਾਟ ਦੇ ਚੱਲਦਿਆਂ ਰਾਜ ਸਰਕਾਰਾਂ ਨੂੰ ਕੁਝ ਵੈਕਸੀਨ ਸੈਂਟਰਾਂ ਨੂੰ ਕਈ ਵਾਰ ਬੰਦ ਵੀ ਕਰਨੇ ਪਏ ਹਨ । ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਵੈਕਸੀਨ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਜਾ ਰਹੀਆਂ ਹਨ ।
ਇਸ ਵਿਚਾਲੇ ਵੈਕਸੀਨ ਦੀ ਕਮੀ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਲਏ ਬਗੈਰ ਕਿਹਾ ਕਿ ਜੇ ਵੈਕਸੀਨ ਨੂੰ ਲੈ ਕੇ ਦੇਸ਼ ਦੀ ਮਨ ਕੀ ਬਾਤ ਨੂੰ ਸਮਝਿਆ ਜਾਂਦਾ ਤਾਂ ਸਥਿਤੀ ਇਸ ਤਰ੍ਹਾਂ ਨਾ ਹੁੰਦੀ ।
ਦਰਅਸਲ, ਰਾਹੁਲ ਗਾਂਧੀ ਨੇ ਵੀ ਇੱਕ 45 ਸੈਕਿੰਡ ਦੀ ਵੀਡੀਓ ਵੀ ਟਵੀਟ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਵੱਖੋ-ਵੱਖਰੀਆਂ ਖ਼ਬਰਾਂ ਦੀਆਂ ਕਲਿੱਪਿੰਗਾਂ ਦਿਖਾਈਆਂ ਹਨ, ਜਿੱਥੇ ਦੇਸ਼ ਵਿੱਚ ਵੈਕਸੀਨ ਦੀ ਘਾਟ ਹੈ। ਰਾਹੁਲ ਨੇ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, ‘ਜੇਕਰ ਸਮਝਦੇ ਦੇਸ਼ ਦੇ ਮਨ ਕੀ ਬਾਤ ਤਾਂ ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ।’
ਦੱਸ ਦੇਈਏ ਕਿ ਵੈਕਸੀਨ ਦੀ ਕਮੀ ਨੂੰ ਲੈ ਕੇ ਰਾਹੁਲ ਗਾਂਧੀ ਲਗਾਤਾਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧ ਰਹੇ ਹਨ । ਸ਼ਨੀਵਾਰ ਨੂੰ ਉਨ੍ਹਾਂ ਨੇ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਟੀਕਾਕਰਨ ਮੁਕੰਮਲ ਕਰਨ ਨੂੰ ਲੈ ਕੇ ਕੋਈ ਤਾਰੀਖ ਨਿਰਧਾਰਤ ਨਹੀਂ ਕੀਤੀ ਹੈ ਅਤੇ ਇਹ ‘ਰੀੜ੍ਹ ਦੀ ਹੱਡੀ’ ਨਾ ਹੋਣ ਦੀ ਇੱਕ ਉਦਾਹਰਣ ਹੈ। ਉਨ੍ਹਾਂ ਨੇ ਟਵੀਟ ਕੀਤਾ ਕਿ ਲੋਕਾਂ ਦੇ ਜੀਵਨ ਦਾ ਸਵਾਲ ਹੈ ਅਤੇ ਸਰਕਾਰ ਕੋਈ ਤਾਰੀਖ ਨਹੀਂ ਸਵੀਕਾਰਦੀ । ਇਹ ਰੀੜ ਦੀ ਹੱਡੀ ਨਾ ਹੋਣ ਦੀ ਇੱਕ ਉਦਾਹਰਣ ਹੈ।