Rahul Gandhi slams PM Modi: ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਕ ਵਿੱਚ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਇੱਕ ਵਾਰ ਫਿਰ ਟਵੀਟ ਕੀਤਾ ਹੈ । ਰਾਹੁਲ ਗਾਂਧੀ ਨੇ ਕਿਹਾ ਹੈ ਕਿ ਘੱਟ ਸਮਰਥਨ ਮੁੱਲ ਅਤੇ APMC ਦੇ ਬਿਹਾਰ ਦੇ ਕਿਸਾਨ ਬਹੁਤ ਮੁਸੀਬਤ ਵਿੱਚ ਹਨ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦੇਸ਼ ਨੂੰ ਇਸ ਖੂਹ ਵਿੱਚ ਧੱਕ ਦਿੱਤਾ ਹੈ।
ਦਰਅਸਲ, ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਲਿਖਿਆ, “ਬਿਹਾਰ ਦਾ ਕਿਸਾਨ MSP-APMC ਤੋਂ ਬਿਨ੍ਹਾਂ ਬਹੁਤ ਮੁਸੀਬਤ ਵਿੱਚ ਹਨ ਅਤੇ ਹੁਣ ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ ਨੂੰ ਇਸ ਖੂਹ ਵਿੱਚ ਧੱਕ ਦਿੱਤਾ ਹੈ । ਅਜਿਹੀ ਸਥਿਤੀ ਵਿੱਚ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦੇਸ਼ ਦੇ ਅੰਨਾਦਾਤਾ ਦਾ ਸਮਰਥਨ ਕਰੀਏ।”
ਦੱਸ ਦੇਈਏ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਧਰਨੇ ਦਾ ਅੱਜ 10ਵਾਂ ਦਿਨ ਹੈ । ਕਿਸਾਨ ਦਿੱਲੀ-ਹਰਿਆਣਾ ਬਾਰਡਰ ‘ਤੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਸਰਕਾਰ ਨਾਲ ਦੋ ਦੌਰ ਦੀ ਗੱਲਬਾਤ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਹੈ । ਪਹਿਲੀ ਗੱਲਬਾਤ 3 ਦਸੰਬਰ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਗੱਲਬਾਤ ਦਾ ਦੂਜਾ ਦੌਰ 5 ਦਸੰਬਰ ਨੂੰ ਹੋਇਆ ਸੀ, ਪਰ ਕੋਈ ਨਤੀਜਾ ਨਹੀਂ ਨਿਕਲਿਆ।
ਦੱਸ ਦੇਈਏ ਕਿ ਕਾਂਗਰਸ ਪਾਰਟੀ ਕਿਸਾਨ ਅੰਦੋਲਨ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਨੂੰ ਲਗਾਤਾਰ ਘੇਰ ਰਹੀ ਹੈ। 3 ਦਸੰਬਰ ਨੂੰ, ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੋਂ ਘੱਟ ਕਿਸੇ ਵੀ ਚੀਜ ਨੂੰ ਸਵੀਕਾਰ ਕਰਨਾ ਭਾਰਤ ਅਤੇ ਇਸ ਦੇ ਕਿਸਾਨਾਂ ਨਾਲ ਧੋਖਾ ਹੋਵੇਗਾ ।
ਇਹ ਵੀ ਦੇਖੋ: ਕਿਸਾਨ ਅੰਦੋਲਨ ਲਈ ਬੇਹੱਦ ਖਾਸ ਐ ਅੱਜ ਦਾ ਦਿਨ, ਵੇਖੋ ਕੁੰਡਲੀ ਬਾਰਡਰ ਤੋਂ Live ਤਸਵੀਰਾਂ…