Rahul Gandhi takes jibe at PM: ਨਵੀਂ ਦਿੱਲੀ: ਦੇਸ਼ ਵਿੱਚ ਹਰ ਰੋਜ਼ ਕੋਰੋਨਾ ਵਾਇਰਸ ਦੇ ਹਜ਼ਾਰਾਂ ਨਵੇਂ ਕੇਸ ਆ ਰਹੇ ਹਨ । ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਅਤੇ ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਕੋਰੋਨਾ ਨੂੰ ਰੋਕਣ ਲਈ ਢੁੱਕਵੇਂ ਉਪਾਅ ਨਹੀਂ ਕਰ ਰਹੀ ਹੈ। ਦਰਅਸਲ, ਖੁਰਾਕ ਉਤਪਾਦਨ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਕੰਪਨੀ ਸੀਰਮ ਇੰਸਟੀਚਿਊਟ ਦੇ ਉੱਚ ਅਧਿਕਾਰੀ ਨੇ ਸਰਕਾਰ ਨੂੰ ਕਿਹਾ ਕਿ ਦੇਸ਼ ਵਿੱਚ ਸਾਰਿਆਂ ਨੂੰ ਕੋਰੋਨਾ ਵੈਕਸੀਨ ਉਪਲਬਧ ਕਰਾਉਣ ਲਈ 80,000 ਕਰੋੜ ਰੁਪਏ ਦੀ ਜ਼ਰੂਰਤ ਹੈ, ਕੀ ਸਰਕਾਰ ਕੋਲ ਇੰਨੇ ਪੈਸੇ ਹਨ? ਰਾਹੁਲ ਗਾਂਧੀ ਨੇ ਇਸ ਬਾਰੇ ਪ੍ਰਧਾਨ ਮੰਤਰੀ ਮੋਦੀ ‘ਤੇ ਤੰਜ ਕਸਿਆ ਹੈ।
ਕਾਂਗਰਸ ਦੇ ਸੰਸਦ ਮੈਂਬਰ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਸਵਾਲ ਤਾਂ ਜਾਇਜ਼ ਹੈ, ਪਰ ਸਰਕਾਰ ਦੇ ਜਵਾਬ ਦਾ ਭਾਰਤ ਕਿੰਨੀ ਦੇਰ ਤੱਕ ਇੰਤਜ਼ਾਰ ਕਰੇਗਾ? ਕਾਸ਼ Covid ਐਕਸੈਸ ਰਣਨੀਤੀ ਹੀ ਮਨ ਕੀ ਬਾਤ ਹੁੰਦੀ।”
ਦਰਅਸਲ, ਸੀਰਮ ਇੰਸਟੀਚਿਊਟ ਆਫ ਇੰਡੀਆ ਦੇ CEO ਅਦਾਰ ਪੂਨਾਵਾਲਾ ਨੇ ਸ਼ਨੀਵਾਰ ਨੂੰ ਸਰਕਾਰ ਨੂੰ ਇੱਕ ਵੱਡਾ ਸਵਾਲ ਖੜ੍ਹਾ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਕੀ ਭਾਰਤ ਸਰਕਾਰ ਕੋਲ ਅਗਲੇ ਇੱਕ ਸਾਲ ਵਿੱਚ 80,000 ਕਰੋੜ ਰੁਪਏ ਹੋਣਗੇ? ਕਿਉਂਕਿ ਭਾਰਤ ਵਿੱਚ ਸਾਰਿਆਂ ਦੇ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਇੰਨੀ ਹੀ ਰਕਮ ਦੀ ਲੋੜ ਹੈ।” ਪੂਨਾਵਾਲਾ ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਟੈਗ ਕਰਦਿਆਂ ਲਿਖਿਆ, “ਇਹ ਅਗਲੀ ਚੁਣੌਤੀ ਹੈ ਜਿਸ ਨਾਲ ਸਾਨੂੰ ਨਜਿੱਠਣਾ ਹੈ।”