Rahul Gandhi targets Centre: ਭਾਰਤ ਅਤੇ ਚੀਨ ਵਿਚਾਲੇ ਤਣਾਅ ਬਣਿਆ ਹੋਇਆ ਹੈ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਇਸ ਵਾਰ ਰਾਹੁਲ ਗਾਂਧੀ ਨੇ ਦਸਤਾਵੇਜ਼ ਗਾਇਬ ਹੋਣ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਹੈ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਦੋਂ ਵੀ ਦੇਸ਼ ਭਾਵੁਕ ਹੋਇਆ ਹੈ, ਫਾਈਲਾਂ ਗਾਇਬ ਹੋਈਆਂ ਹਨ। ਚੀਨ ਦੇ ਮੁੱਦੇ ‘ਤੇ ਰਾਹੁਲ ਗਾਂਧੀ ਲਗਾਤਾਰ ਸਰਕਾਰ ਨੂੰ ਸਵਾਲ ਪੁੱਛ ਰਹੇ ਹਨ । ਹੁਣ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਜਦੋਂ ਵੀ ਦੇਸ਼ ਭਾਵੁਕ ਹੋਇਆ ਤਾਂ ਫਾਈਲਾਂ ਗਾਇਬ ਹੋਈਆਂ ਹਨ । ਮਾਲਿਆ ਹੋਵੇ ਜਾਂ ਰਾਫੇਲ, ਮੋਦੀ ਜਾਂ ਚੋਕਸੀ … ਗੁੰਮਸ਼ੁਦਾ ਸੂਚੀ ਵਿੱਚ ਚੀਨੀ ਘੁਟਾਲੇ ਦੇ ਨਵੀਨਤਮ ਦਸਤਾਵੇਜ਼ ਹਨ। ਇਹ ਕੋਈ ਸੰਯੋਗ ਨਹੀਂ ਹੈ, ਇਹ ਮੋਦੀ ਸਰਕਾਰ ਦਾ ਲੋਕਤੰਤਰ ਵਿਰੋਧੀ ਪ੍ਰਯੋਗ ਹੈ।
ਵਾਯਨਾਡ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹੁਣ ਚੀਨ ਨਾਲ ਜੁੜੇ ਦਸਤਾਵੇਜ਼ਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ । ਦਰਅਸਲ, ਹਾਲ ਹੀ ਵਿੱਚ ਰੱਖਿਆ ਮੰਤਰਾਲੇ ਦੇ ਦਸਤਾਵੇਜ਼ਾਂ ਨੂੰ ਲੈ ਕੇ ਬਹੁਤ ਵਿਵਾਦ ਹੋਇਆ ਹੈ । ਵਿਵਾਦ ਦੇ ਕਾਰਨ ਇਸ ਦਸਤਾਵੇਜ਼ ਨੂੰ ਮੰਤਰਾਲੇ ਦੀ ਵੈਬਸਾਈਟ ਤੋਂ ਹਟਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਭੁੱਲ ਜਾਓ ਕਿ ਅਸੀਂ ਚੀਨ ਦੇ ਸਾਹਮਣੇ ਖੜੇ ਹੋ ਸਕਦੇ ਹਾਂ । ਪ੍ਰਧਾਨ ਮੰਤਰੀ ਮੋਦੀ ਵਿੱਚ ਇੰਨੀ ਹਿੰਮਤ ਨਹੀਂ ਹੈ ਕਿ ਉਹ ਚੀਨ ਦਾ ਨਾਮ ਤੱਕ ਲੈ ਸਕਣ । ਚੀਨ ਦੇ ਕਬਜ਼ੇ ਦੀ ਗੱਲ ਕਬੂਲ ਕਰਨ ਵਾਲੇ ਦਸਤਾਵੇਜ਼ ਨੂੰ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਭਾਰਤੀ ਰੱਖਿਆ ਮੰਤਰਾਲੇ ਨੇ ਪਹਿਲੀ ਵਾਰ ਚੀਨੀ ਘੁਸਪੈਠ ਨੂੰ ਸਵੀਕਾਰਦੇ ਹੋਏ ਅਧਿਕਾਰਤ ਤੌਰ ‘ਤੇ ਇਸ ਦੀ ਜਾਣਕਾਰੀ ਆਪਣੀ ਵੈੱਬਸਾਈਟ ‘ਤੇ ਪਾ ਦਿੱਤੀ ਸੀ। ਹਾਲਾਂਕਿ, ਰਾਜਨੀਤਿਕ ਪੱਧਰ ‘ਤੇ ਵਿਵਾਦ ਵਧਣ ਤੋਂ ਬਾਅਦ ਇਨ੍ਹਾਂ ਦਸਤਾਵੇਜ਼ਾਂ ਨੂੰ ਵੈਬਸਾਈਟ ਤੋਂ ਹਟਾ ਦਿੱਤਾ ਗਿਆ। ਇਸਦੇ ਨਾਲ ਹੀ ਵਿਰੋਧੀ ਧਿਰ ਦਾ ਇੱਕ ਸਵਾਲ ਇਹ ਵੀ ਆਇਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਨਾਲ ਝੂਠ ਬੋਲਿਆ ਸੀ ।