Rahul Gandhi targets PM Modi: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮਦਿਨ ਮੌਕੇ ‘ਤੇ ਵੀ ਵਿਰੋਧੀ ਧਿਰ ਦਾ ਹਮਲਾ ਜਾਰੀ ਹੈ। ਅੱਜ ਕਾਂਗਰਸ ਸਮੇਤ ਵਿਰੋਧੀ ਧਿਰ ਦੀਆਂ ਕਈ ਪਾਰਟੀਆਂ ਸੋਸ਼ਲ ਮੀਡੀਆ ‘ਤੇ ਸਮੂਹਕ ਤੌਰ ‘ਤੇ ਬੇਰੁਜ਼ਗਾਰੀ ਦਾ ਦਿਨ ਮਨਾ ਰਹੀਆਂ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਮੋਦੀ ‘ਤੇ ਨਿਸ਼ਾਨਾ ਸਾਧਿਆ ਅਤੇ ਇਹ ਮੁੱਦਾ ਚੁੱਕਿਆ ।
ਰਾਹੁਲ ਨੇ ਲਿਖਿਆ ਕਿ ਸਰਕਾਰ ਰੁਜ਼ਗਾਰ ਨੂੰ ਸਨਮਾਨ ਕਦੋਂ ਦੇਵੇਗੀ? ਕਾਂਗਰਸੀ ਨੇਤਾ ਨੇ ਆਪਣੇ ਟਵੀਟ ਵਿੱਚ ਪੁੱਛਿਆ ਕਿ ਇਹੀ ਕਾਰਨ ਹੈ ਕਿ ਦੇਸ਼ ਦੇ ਨੌਜਵਾਨ ਅੱਜ #ਰਾਸ਼ਟਰੀਬੇਰੁਜ਼ਗਾਰੀਦਿਵਾਸ ਮਨਾਉਣ ਲਈ ਮਜਬੂਰ ਹਨ । ਰੁਜ਼ਗਾਰ ਸਨਮਾਨ ਹੈ, ਸਰਕਾਰ ਇਹ ਸਨਮਾਨ ਦੇਣ ਤੋਂ ਕਦੋਂ ਤੱਕ ਪਿੱਛੇ ਹਟੇਗੀ?
ਦੱਸ ਦੇਈਏ ਕਿ ਕਈ ਸੰਗਠਨ ਸਵੇਰ ਤੋਂ ਹੀ ਟਵਿੱਟਰ ‘ਤੇ ਰਾਸ਼ਟਰੀ ਬੇਰੁਜ਼ਗਾਰੀ ਦਿਵਸ, ਬੇਰੁਜ਼ਗਾਰੀ ਦਿਵਸ, National unemployment day ਵਰਗੇ ਟਰੇਂਡ ਕਰਵਾ ਰਹੇ ਹਨ। ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਰੁਜ਼ਗਾਰ ਦੇ ਮੋਰਚੇ ‘ਤੇ ਅਸਫਲ ਰਹਿਣ ਦੀ ਨਿੰਦਾ ਕੀਤੀ ਜਾ ਰਹੀ ਹੈ। ਰਾਹੁਲ ਗਾਂਧੀ ਨੇ ਆਪਣੇ ਟਵੀਟ ਨਾਲ ਇੱਕ ਖ਼ਬਰ ਸਾਂਝੀ ਕੀਤੀ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਇੱਕ ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹਨ, ਜਦੋਂਕਿ ਸਰਕਾਰੀ ਨੌਕਰੀ ਦੀ ਜਗ੍ਹਾ ਸਿਰਫ ਲੱਖਾਂ ਵਿੱਚ ਹੈ। ਇਹੀ ਕਾਰਨ ਹੈ ਕਿ ਨੌਜਵਾਨਾਂ ਨੂੰ ਬੇਰੁਜ਼ਗਾਰੀ ਦਾ ਦਿਨ ਮਨਾਉਣਾ ਪੈ ਰਿਹਾ ਹੈ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਇਸ ਤੋਂ ਪਹਿਲਾਂ ਵੀ ਅਰਥਚਾਰੇ, ਰੁਜ਼ਗਾਰ ਦੇ ਮੁੱਦੇ ‘ਤੇ ਮੋਦੀ ਸਰਕਾਰ ਦਾ ਘਿਰਾਓ ਕੀਤਾ ਸੀ । ਪਿਛਲੇ ਦਿਨੀਂ ਰਾਹੁਲ ਵੱਲੋਂ ਕਈ ਵੀਡੀਓ ਸੰਦੇਸ਼ ਸਾਂਝੇ ਕੀਤੇ ਗਏ ਹਨ, ਜਿਸ ਵਿੱਚ ਉਹ ਸਰਕਾਰ ਦੀਆਂ ਨਾਕਾਮੀਆਂ ਗਿਣਾ ਰਹੇ ਹਨ । ਰਾਹੁਲ ਵੱਲੋਂ ਇਹ ਦੋਸ਼ ਲਾਇਆ ਗਿਆ ਹੈ ਕਿ ਅਰਥ ਵਿਵਸਥਾ ਦੀ ਸਥਿਤੀ ਗਲਤ GST, ਨੋਟਬੰਦੀ ਅਤੇ ਗਲਤ ਤਾਲਾਬੰਦੀ ਕਾਰਨ ਹੋਈ ਹੈ।