Rahul Gandhi twitter reaction: ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਖੇਤੀਬਾੜੀ ਸੁਧਾਰਾਂ ਨਾਲ ਜੁੜੇ ਬਿਲਾਂ ਬਾਰੇ ਸਰਕਾਰ ‘ਤੇ ਲਗਾਤਾਰ ਹਮਲੇ ਕਰ ਰਹੀਆਂ ਹਨ ਅਤੇ ਇਨ੍ਹਾਂ ਬਿੱਲਾਂ ਨੂੰ ਕਿਸਾਨ ਅਤੇ ਖੇਤੀ ਵਿਰੋਧੀ ਬਿੱਲਾਂ ਵਜੋਂ ਬੁਲਾ ਰਹੀਆਂ ਹਨ । ਰਾਜ ਸਭਾ ਵਿੱਚ ਖੇਤੀਬਾੜੀ ਬਿੱਲਾਂ ‘ਤੇ ਸੱਤਾ ਅਤੇ ਵਿਰੋਧੀਆਂ ਵਿੱਚ ਬਹਿਸ ਚੱਲ ਰਹੀ ਹੈ । ਇਸ ਦੌਰਾਨ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਸਾਨ ਬਿੱਲਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਸਵਾਲ ਖੜੇ ਕੀਤੇ ਹਨ । ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨੂੰ ਪੂੰਜੀਪਤੀਆਂ ਦੇ ‘ਗੁਲਾਮ’ ਬਣਾ ਰਹੇ ਹਨ।
ਕਿਸਾਨ ਬਿੱਲ ‘ਤੇ ਰਾਜ ਸਭਾ ਵਿੱਚ ਬਹਿਸ ਦੇ ਵਿਚਕਾਰ ਰਾਹੁਲ ਗਾਂਧੀ ਨੇ ਐਤਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਮੋਦੀ ਸਰਕਾਰ ਦੀ ਖੇਤੀਬਾੜੀ ਵਿਰੋਧੀ ‘ਕਾਲੇ ਕਾਨੂੰਨ’ ਨਾਲ ਕਿਸਾਨਾਂ ਨੂੰ: 1.APMC / ਕਿਸਾਨ ਮਾਰਕੀਟ ਖ਼ਤਮ ਹੋਣ ‘ਤੇ MSP ਕਿਵੇਂ ਮਿਲੇਗਾ? 2. MSP ਦੀ ਗਰੰਟੀ ਕਿਉਂ ਨਹੀਂ? ਮੋਦੀ ਜੀ ਕਿਸਾਨਾਂ ਨੂੰ ਪੂੰਜੀਪਤੀਆਂ ਦਾ ‘ਗੁਲਾਮ’ ਬਣਾ ਰਹੇ ਹਨ, ਜਿਸ ਨੂੰ ਦੇਸ਼ ਕਦੇ ਵੀ ਸਫਲ ਨਹੀਂ ਹੋਣ ਦੇਵੇਗਾ।”
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਮੋਦੀ ਸਰਕਾਰ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਵਾਅਦੇ ਨੂੰ ਨਿਸ਼ਾਨਾ ਬਣਾਇਆ ਸੀ। ਉਨ੍ਹਾਂ ਕਿਹਾ, “ਮੋਦੀ ਜੀ ਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ, ਪਰ ਮੋਦੀ ਸਰਕਾਰ ਦੇ ‘ਕਾਲੇ’ ਕਾਨੂੰਨ ਕਿਸਾਨ-ਖੇਤੀ ਮਜ਼ਦੂਰਾਂ ਦਾ ਆਰਥਿਕ ਸ਼ੋਸ਼ਣ ਕਰਨ ਲਈ ਬਣਾਏ ਜਾ ਰਹੇ ਹਨ । ਇਹ ‘ਜ਼ਮੀਂਦਾਰੀ’ ਦਾ ਇੱਕ ਨਵਾਂ ਰੂਪ ਹੈ ਅਤੇ ਮੋਦੀ ਜੀ ਦੇ ਕੁਝ ‘ਦੋਸਤ’ ਨਵੇਂ ਭਾਰਤ ਦੇ ‘ਜ਼ਿਮੀਂਦਾਰ’ ਹੋਣਗੇ। ਖੇਤੀਬਾੜੀ ਦੀ ਮਾਰਕੀਟ ਖ਼ਤਮ ਹੋ ਗਈ ਹੈ, ਦੇਸ਼ ਦੀ ਖੁਰਾਕ ਸੁਰੱਖਿਆ ਮਿਟ ਗਈ ਹੈ।”