Report card presented by CM Captain : ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 4 ਸਾਲ ਬੀਤ ਚੁੱਕੇ ਹਨ ਅਤੇ ਜੋ ਪ੍ਰਾਪਤੀ ਸਾਨੂੰ ਮਿਲੀ ਹੈ ਉਹ ਸਭ ਦੇ ਸਾਹਮਣੇ ਹੈ। ਜਿਸ ਤਰ੍ਹਾਂ ਸਾਡੀ ਮਹਾਂਮਾਰੀ ਆਈ, ਇੱਕ ਸਾਲ ਤੋਂ ਮੁਸ਼ਕਿਲਾਂ ਵਿੱਚ ਬਹੁਤ ਤਬਦੀਲੀ ਆਈ, ਪਰ ਇਸ ਦੇ ਬਾਵਜੂਦ ਅਸੀਂ ਆਰਥਿਕਤਾ ਨੂੰ ਅੱਗੇ ਤੋਰਿਆ ਅਤੇ ਵਿਕਾਸ ਦੇ ਕੰਮ ਕੀਤੇ। ਕਿਸਾਨਾਂ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਆਪਣੇ ਕਾਨੂੰਨ ਲਿਆਂਦੇ ਹਨ ਜਿਸ ਸਬੰਧੀ ਸਰਬ ਪਾਰਟੀ ਮੀਟਿੰਗ ਵੀ ਹੋਈ ਸੀ। ਅਸੈਂਬਲੀ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਸਹਿਮਤ ਹੋ ਗਈਆਂ ਅਤੇ ਅਸੀਂ ਰਾਜਪਾਲ ਕੋਲ ਗਏ ਪਰ ਬਾਅਦ ਵਿੱਚ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਖ ਹੋ ਗਈ ਪਰ ਜੇ ਇਹ ਕਾਨੂੰਨ ਆਇਆ ਤਾਂ ਸਭ ਖਤਮ ਹੋ ਜਾਵੇਗਾ। ਕਿਸਾਨ ਅੰਦੋਲਨ ਦੇ ਦੌਰਾਨ ਬਹੁਤ ਕਿਸਾਨ ਸ਼ਹੀਦ ਹੋਏ ਹਨ ਜੋ ਬਹੁਤ ਮੰਦਭਾਗਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕੇ ਅਸੀਂ ਨਸ਼ਿਆਂ ਦੇ ਮੁੱਦੇ ‘ਤੇ ਸ਼ਿਕੰਜਾ ਕੱਸਿਆ ਹੈ, ਜਿਸ ਕਾਰਨ ਨਸ਼ੇ ਦੇ ਵਪਾਰ ਦਾ ਲੱਕ ਤੋੜਿਆ ਹੈ। ਮੈਂ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਨਸ਼ਿਆਂ ਦਾ ਲੱਕ ਤੋੜਾਂਗੇ, ਜੋ ਹੋਇਆ ਵੀ ਹੈ। ਪਰ ਹੋਰ ਗੱਲਾਂ ਮੈ ਕਦੇ ਨਹੀਂ ਕਹੀਆਂ ਜਦਕਿ ਨਸ਼ੇ ‘ਤੇ ਸ਼ਿਕੰਜਾ ਕੱਸਿਆ ਹੈ ਅਤੇ ਹੋਰ ਸਖ਼ਤੀ ਦੀਆ ਵੀ ਤਿਆਰੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕੇ ਅਸੀਂ ਜਾਅਲੀ ਸ਼ਰਾਬ ‘ਤੇ ਸਖਤ ਕਾਰਵਾਈ ਕੀਤੀ ਹੈ ਅਤੇ ਕਈ ਛਾਪੇਮਾਰੀਆਂ ਅਤੇ ਗ੍ਰਿਫਤਾਰੀਆਂ ਵੀ ਹੋਈਆਂ ਹਨ।
ਅਸੀਂ ਬਰਗਾੜੀ ਮੁੱਦਾ ਪੂਰਾ ਕਰ ਲਿਆ ਹੈ ਜਿਸ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਹੈ ਅਤੇ ਕੋਟਕਪੂਰਾ ਕੇਸ ਵਿੱਚ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੋਟਕਪੂਰਾ ਮਾਮਲੇ ਵਿੱਚ ਵੀ ਚਾਰਜਸ਼ੀਟ ਦਾਇਰ ਕੀਤੀ ਗਈ ਹੈ, ਜਿਸ ਵਿੱਚ ਪੁਲਿਸ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਗਈ ਹੈ ਜੋ ਮਾਮਲਾ ਸੀ.ਬੀ.ਆਈ ਕੋਲ ਚੱਲ ਗਿਆ ਸੀ ਜਿਸ ਨੂੰ ਵਾਪਿਸ ਲੈ ਲਿਆ ਹੈ ਅਤੇ sit ਦਾ ਗਠਨ ਕਰ ਦਿੱਤਾ ਹੈ। ਸੀਐੱਮ ਨੇ ਕਿਹਾ ਕਿ ਕੋਰੋਨਾ ਕਾਰਨ ਸਥਿਤੀ ਨਾਜ਼ੁਕ ਹੈ, ਜਿਸ ਬਾਰੇ ਪ੍ਰਧਾਨ ਮੰਤਰੀ ਨਾਲ ਵੀ ਗੱਲਬਾਤ ਹੋਈ ਹੈ। ਪੰਜਾਬ ਵਿੱਚ ਲੋਕ ਕੋਰੋਨਾ ਨਾਲ ਜੂਝ ਰਹੇ ਹਨ ਅਤੇ ਸਥਿਤੀ ਨਾਜ਼ੁਕ ਹੈ, ਆਉਣ ਵਾਲੇ ਦਿਨਾਂ ਵਿੱਚ ਕੋਵਿਡ ਟੀਮ ਨਾਲ ਇੱਕ ਬੈਠਕ ਹੋਵੇਗੀ। ਇਸ ਦੌਰਾਨ ਰਾਤ 9 ਵਜੇ ਤੋਂ ਸਵੇਰ 5 ਵਜੇ ਤੱਕ ਕਰਫਿਊ ਲਗਾਉਣ ਦਾ ਫੈਸਲਾ ਵੀ ਕੀਤਾ ਗਿਆ ਹੈ।
ਇਹ ਵੀ ਦੇਖੋ : ਗੰਗਾਨਗਰ ਮਹਾਪੰਚਾਇਤ ‘ਚ ਕਿਸਾਨਾਂ ਦਾ ਹੜ੍ਹ, Ruldu Singh Mansa ਨੇ ਹਿਲਾਤੀਆਂ ਸਰਕਾਰ ਦੀਆਂ ਜੜ੍ਹਾਂ