ਸੋਨੀਆ ਗਾਂਧੀ ਨੂੰ ਪਿਛਲੇ ਦਿਨੀਂ ਕੋਰੋਨਾ ਹੋਇਆ ਸੀ। ਹੁਣ ਸੋਨੀਆ ਦੀ ਤਬੀਅਤ ਕਿਹੋ ਜਿਹੀ ਹੈ, ਇਸ ਨਾਲ ਜੁੜਿਆ ਹੈਲਥ ਅਪਡੇਟ ਕਾਂਗਰਸ ਨੇ ਦਿੱਤਾ ਹੈ। ਇਸ ਵਿਚ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਦੱਸਿਆ ਕਿ 12 ਜੂਨ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਦੁਪਹਿਰ ਨੂੰ ਸਰ ਗੰਗਾ ਰਾਮ ਹਸਪਤਾਲ, ਨਵੀਂ ਦਿੱਲੀ ਵਿੱਚ ਦਾਖਲ ਕਰਵਾਇਆ ਗਿਆ ਸੀ।
ਜੈਰਾਮ ਮੁਤਾਬਕ ਹਸਪਤਾਲ ਵਿਚ ਤੁਰੰਤ ਸੋਨੀਆ ਦਾ ਇਲਾਜ ਸ਼ੁਰੂ ਹੋ ਗਿਆ ਸੀ। ਦੱਸਿਆ ਗਿਆ ਕਿ ਵੀਰਵਾਰ ਨੂੰ ਉਨ੍ਹਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਆਈ ਸੀ।ਬਾਅਦ ਵਿਚ ਪਤਾ ਲੱਗਾ ਕਿ ਉਨ੍ਹਾਂ ਦੇ ਲੋਅਰ ਰੈਸਪੀਰੇਟਰੀ ਟਰੈਕਟ ਵਿਚ ਫੰਗਲ ਇੰਫੈਕਸ਼ਨ ਹੈ।
ਇਹ ਵੀ ਪੜ੍ਹੋ: CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’
ਜੈਰਾਮ ਨੇ ਲਿਖਿਆ ਹੈ ਕਿ ਫਿਲਹਾਲ ਸੋਨੀਆ ਗਾਂਧੀ ਦਾ ਇਲਾਜ ਜਾਰੀ ਹੈ ਉਨ੍ਹਾਂ ਨੂੰ ਕੋਵਿਡ ਦੇ ਬਾਅਦ ਹੋਰ ਵੀ ਕੁਝ ਦਿੱਕਤਾਂ ਹਨ। ਫਿਲਹਾਲ ਡਾਕਟਰ ਉਨ੍ਹਾਂ ਦੀ ਸਿਹਤ ‘ਤੇ ਨਜ਼ਰ ਬਣਾਏ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: