Tharoor takes a dig at Centre: ਨਵੀਂ ਦਿੱਲੀ: ਦੇਸ਼ ਭਰ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇਸ ਮੁੱਦੇ ‘ਤੇ ਸਰਕਾਰ ਜਿੱਥੇ ਬਚਾਅ ਦੀ ਮੁਦਰਾ ਵਿੱਚ ਹੈ ਤਾਂ ਉੱਥੇ ਹੀ ਵਿਰੋਧੀ ਧਿਰ ਲਗਾਤਾਰ ਹਮਲੇ ਕਰ ਰਹੀ ਹੈ । ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਯੋਗਾ ਗੁਰੂ ਬਾਬਾ ਰਾਮਦੇਵ ਰਾਹੀਂ ਸਰਕਾਰ ‘ਤੇ ਹਮਲਾ ਬੋਲਿਆ ਹੈ। ਮਾਈਕ੍ਰੋਬਲੌਗਿੰਗ ਸਾਈਟ ਟਵਿੱਟਰ ‘ਤੇ ਥਰੂਰ ਨੇ ਇੱਕ ਫੋਟੋ ਸਾਂਝੀ ਕਰਦਿਆਂ ਲਿਖਿਆ-‘ਜੇ ਤੁਸੀਂ ਬਾਬਾ ਰਾਮਦੇਵ ਤੋਂ ਯੋਗਾ ਸਿੱਖ ਲੈਂਦੇ ਹੋ ਤਾਂ ਤੁਸੀਂ ਵੀ ਪੈਟਰੋਲ ਦੀ ਕੀਮਤ 06 ਰੁਪਏ ਪ੍ਰਤੀ ਲੀਟਰ ਦੇਖ ਸਕਦੇ ਹੋ!’
ਇਸ ਸਬੰਧੀ ਥਰੂਰ ਨੇ ਲਿਖਿਆ, ‘ਛੂਹਣ ਲੱਗਿਆ ਹੈ ਅਸਮਾਨ ਮੋਲ ਤੇਲ ਦਾ, ਆਪਣੀ ਸਮਝ ਤੋਂ ਬਾਹਰ ਹੈ ਇਹ ਝੋਲ ਤੇਲ ਦਾ।’ ਦੱਸ ਦੇਈਏ ਕਿ ਪਿਛਲੇ ਨੌਂ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਦੇਸ਼ ਦੇ ਕਈ ਹਿੱਸਿਆਂ ਵਿੱਚ ਪੈਟਰੋਲ 100 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਦੱਸ ਦੇਈਏ ਕਿ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਪ੍ਰਚੂਨ ਕੀਮਤ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਨਾਲ ਜੁੜੀ ਹੋਈ ਹੈ। ਇਸ ਦਾ ਮਤਲਬ ਹੈ ਕਿ ਜੇ ਗਲੋਬਲ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਘੱਟ ਹੈ, ਤਾਂ ਪੈਟਰੋਲ-ਡੀਜ਼ਲ ਭਾਰਤ ਵਿੱਚ ਸਸਤਾ ਹੋਵੇਗਾ। ਦਿੱਲੀ ਵਿੱਚ ਪੈਟਰੋਲ 89.54 ਰੁਪਏ ਅਤੇ ਡੀਜ਼ਲ 79.95 ਰੁਪਏ, ਮੁੰਬਈ ਵਿੱਚ ਪੈਟਰੋਲ 96.00 ਰੁਪਏ ਅਤੇ ਡੀਜ਼ਲ 86.98 ਰੁਪਏ, ਕੋਲਕਾਤਾ ਵਿੱਚ ਪੈਟਰੋਲ 90.78 ਰੁਪਏ ਅਤੇ ਡੀਜ਼ਲ 83.54 ਰੁਪਏ ਵਿੱਚ, ਚੇੱਨਈ ਵਿੱਚ ਪੈਟਰੋਲ 91.68 ਰੁਪਏ ਅਤੇ ਡੀਜ਼ਲ 85.01 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਇਹ ਵੀ ਦੇਖੋ: 2022 ਦੇ ਸੈਮੀਫਾਈਨਲ ‘ਤੇ ਜ਼ੋਰ ਸਭ ਨੇ ਲਾਇਆ, ਆਹ ਵੇਖੋ LIVE ਨਤੀਜੇ ਮਾਰ ਰਿਹਾ ਬਾਜ਼ੀ !