Youth Congress demonstration at Rajnath’s residence: ਚੀਨ ਦੀ ਸਰਹੱਦ ‘ਤੇ ਵਿਵਾਦ ਦੇ ਵਿਚਕਾਰ ਕਾਂਗਰਸ ਵਲੋਂ ਸਰਕਾਰ ‘ਤੇ ਲਗਾਤਾਰ ਹਮਲੇ ਜਾਰੀ ਹਨ। ਵੀਰਵਾਰ ਨੂੰ ਰੱਖਿਆ ਮੰਤਰਾਲੇ ਨੇ ਚੀਨ ਵਿਵਾਦ ਦੇ ਸੰਬੰਧ ਵਿੱਚ ਇੱਕ ਨੋਟ ਜਾਰੀ ਕੀਤਾ, ਜਿਸ ਵਿੱਚ ਸਰਕਾਰ ਨੇ ਪਹਿਲੀ ਵਾਰ ਮੰਨਿਆ ਸੀ ਕਿ ਚੀਨੀ ਫੌਜ ਨੇ ਘੁਸਪੈਠ ਕੀਤੀ ਸੀ। ਪਰ ਇਸ ਨੂੰ ਜਲਦੀ ਹੀ ਡਿਲੀਟ ਕਰ ਦਿੱਤਾ ਗਿਆ ਸੀ। ਹੁਣ ਸ਼ੁੱਕਰਵਾਰ ਨੂੰ ਯੂਥ ਕਾਂਗਰਸ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰੇਗੀ। ਯੂਥ ਕਾਂਗਰਸ ਦੀ ਤਰਫੋਂ ਇਸ ਘਟਨਾ ਨੂੰ ਸਰਕਾਰ ਦਾ ਇੱਕ ਡਿਲੀਟ ਕਾਂਡ ਦੱਸਿਆ ਗਿਆ ਹੈ। ਸ਼ੁੱਕਰਵਾਰ ਦੁਪਹਿਰ ਨੂੰ ਕਾਂਗਰਸੀ ਵਰਕਰ ਰੱਖਿਆ ਮੰਤਰੀ ਰਾਜਨਾਥ ਸਿੰਘ ਖਿਲਾਫ ਉਨ੍ਹਾਂ ਦੇ ਘਰ ਦਾ ਘਿਰਾਓ ਕਰਨਗੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧੇ ਤੌਰ ‘ਤੇ ਇਸ ਮੁੱਦੇ ‘ਤੇ ਚੁਣੌਤੀ ਦਿੱਤੀ। ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਭੁੱਲ ਜਾਓ ਕਿ ਅਸੀਂ ਚੀਨ ਦੇ ਸਾਹਮਣੇ ਖੜੇ ਹੋ ਸਕਦੇ ਹਾਂ।
ਪ੍ਰਧਾਨ ਮੰਤਰੀ ਮੋਦੀ ‘ਚ ਚੀਨ ਦਾ ਨਾਮ ਲੈਣ ਦੀ ਹਿੰਮਤ ਨਹੀਂ ਹੈ। ਚੀਨ ਦੇ ਕਬਜ਼ੇ ਨੂੰ ਕਬੂਲ ਕਰਨ ਵਾਲੇ ਦਸਤਾਵੇਜ਼ ਨੂੰ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਸੀ। ਦਰਅਸਲ, ਵੀਰਵਾਰ ਨੂੰ ਰੱਖਿਆ ਮੰਤਰਾਲੇ ਵੱਲੋਂ ਇੱਕ ਦਸਤਾਵੇਜ਼ ਅਪਲੋਡ ਕੀਤਾ ਗਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਲੱਦਾਖ ਦੇ ਕਈ ਇਲਾਕਿਆਂ ਵਿੱਚ ਚੀਨੀ ਫੌਜ ਦੇ ਕਬਜ਼ੇ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ। ਪਰ ਜਿਵੇਂ ਹੀ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਅਤੇ ਵਿਵਾਦ ਵਧਣਾ ਸ਼ੁਰੂ ਹੋਇਆ, ਇਸ ਨੂੰ ਹਟਾ ਦਿੱਤਾ ਗਿਆ। ਵਿਰੋਧੀ ਧਿਰ ਵੱਲੋਂ ਇਹ ਦੋਸ਼ ਲਾਇਆ ਗਿਆ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਦੇਸ਼ ਨਾਲ ਝੂਠ ਬੋਲਿਆ ਸੀ।ਲੱਦਾਖ ‘ਚ ਮਈ ਮਹੀਨੇ ਤੋਂ ਹੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਆਹਮੋ-ਸਾਹਮਣੇ ਹਨ। ਜੂਨ ‘ਚ ਹੋਈ ਝੜਪ ਦੌਰਾਨ, ਭਾਰਤੀ ਸੈਨਾ ਦੇ 20 ਜਵਾਨ ਸ਼ਹੀਦ ਹੋਏ ਸਨ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ‘ਚ ਤਣਾਅ ਵਧਿਆ, ਕਈ ਦੌਰ ਦੇ ਗੱਲਬਾਤ ਤੋਂ ਬਾਅਦ, ਫੌਜਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਸੀ। ਹਾਲਾਂਕਿ, ਅਜੇ ਤੱਕ ਚੀਨ ਨੇ ਵੱਡੀ ਗਿਣਤੀ ‘ਚ ਸੈਨਿਕਾਂ ਨੂੰ ਵਾਪਿਸ ਨਹੀਂ ਲਿਆ ਹੈ।