ਦੂਜੀਆਂ ਪਾਰਟੀਆਂ ਜੋ ਸਿਰਫ ਵਾਅਦੇ ਕਰਦੀਆਂ ਸਨ, ਕਾਂਗਰਸ ਨੇ ਉਹ ਕਰ ਵਿਖਾਇਆ ਹੈ। ਇਹ ਵਿਚਾਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲ ਇੰਦਰ ਸਿੱਧੂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦੀ ਖੁਸ਼ੀ ਵਿੱਚ ਲਹਿਰਾਗਾਗਾ ਸ਼ਹਿਰ ,ਚ ਸਥਿਤ ਆਪਣੀ ਕੋਠੀ ਵਿਖੇ ਲੱਡੂ ਵੰਡਣ ਉਪਰੰਤ ਪੱਤਰਕਾਰਾਂ ਨਾਲ ਸਾਂਝੇ ਕੀਤੇ।
ਰਾਹੁਲ ਇੰਦਰ ਸਿੱਧੂ ਨੇ ਕਿਹਾ, ਕਿ ਇਹ ਕਾਂਗਰਸ ਪਾਰਟੀ ਨੇ ਹੀ ਇਤਿਹਾਸ ਬਣਾਏ ਹਨ। ਕਾਗਰਸ ਨੇ ਪਹਿਲਾਂ ਦੋ ਫ਼ੀਸਦੀ ਸਿੱਖਾਂ ਚੋਂ ਹੋਮ ਮਨਿਸਟਰ, ਫਿਰ ਰਾਸ਼ਟਰਪਤੀ, ਫੇਰ ਮਨਮੋਹਨ ਸਿੰਘ ਨੂੰ ਪ੍ਰਧਾਨਮੰਤਰੀ ਬਣਾਇਆ। ਉਸ ਉਪਰੰਤ ਪੰਜਾਬ ਵਿੱਚ ਬੀਬੀ ਰਾਜਿੰਦਰ ਕੌਰ ਭੱਠਲ ਨੂੰ ਪਹਿਲੀ ਮਹਿਲਾ ਮੁੱਖ ਮੰਤਰੀ ਅਤੇ ਹੁਣ ਅਨੁਸੂਚਿਤ ਜਾਤੀ ਵਿੱਚੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਇਹ ਸਾਬਤ ਕਰ ਦਿੱਤਾ ਹੈ ,ਕਿ ਕਾਂਗਰਸ ਹਮੇਸ਼ਾ ਕਹਿਣ ਦੀ ਤਾਂ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦੂਜੀਆਂ ਪਾਰਟੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਕੰਮ ਹੁਣ ਕਈ ਗੁਣਾ ਰਫ਼ਤਾਰ ਨਾਲ ਚੱਲਣਗੇ ਅਤੇ ਰਹਿੰਦੇ ਕੰਮ ਦਿਨਾਂ ਵਿਚ ਹੀ ਨੇਪਰੇ ਚੜ੍ਹਦੇ ਨਜ਼ਰ ਆਉਣਗੇ।