ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਡੇਰਾ ਹੰਸਾਲੀ ਸਾਹਿਬ ਵਿਖੇ ਨਤਮਸਤਕ ਹੋਏ । ਡੇਰਾ ਹੰਸਾਲੀ ਤੇ ਗੁਰਦੁਆਰਾ ਸਾਹਿਬ ਵਿਖੇ ਸ਼ਰਧਾਂਪੂਰਵਕ ਬੈਠ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਕੀਰਤਨ ਸਰਵਣ ਕੀਤਾ ਗਿਆ ਤੇ ਡੇਰਾ ਹੰਸਾਲੀ ਦੇ ਮੁੱਖ ਸੇਵਾਦਾਰ ਬਾਬਾ ਪਰਮਜੀਤ ਸਿੰਘ ਵੱਲੋਂ ਮੁੱਖ ਮੰਤਰੀ ਨੂੰ ਲੋਈ ਸਿਰੋਪਾਓ ਅਤੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੀ ਤਸਵੀਰ ਵੀ ਭੇਂਟ ਕੀਤੀ।
ਡੇਰਾ ਹੰਸਾਲੀ ਪਹੁੰਚ ਕੇ ਇਕ ਬਜ਼ੁਰਗ ਮਾਤਾ ਦੇ ਪੈਰੀਂ ਹੱਥ ਲਾ ਕੇ ਜਿੱਥੇ ਅਸ਼ੀਰਵਾਦ ਲਿਆ ਉੱਤੇ ਉਨ੍ਹਾਂ ਨੂੰ ਕਿਹਾ ਕਿ ਹੁਣ ਤੁਹਾਡਾ ਪੁੱਤਰ ਮੁੱਖ ਮੰਤਰੀ ਬਣ ਗਿਆ ਹੈ।
Navratri Special Recipe | Sabudana Khichdi Recipe | ਸਾਬੂਦਾਣਾ ਖਿਚੜੀ |Roti Paani #navratrirecipe
ਇਸ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਡੇਰਾ ਰਾਮ ਸਿੰਘ ਗੰਢੂਆਂ ਵਿਖੇ ਵੀ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ ਗਿਆ। ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਇਕ ਪਿੰਡ ਦੀ ਅੰਗਹੀਣ ਲੜਕੀ ਨੂੰ ਜਿਥੇ ਅਸ਼ੀਰਵਾਦ ਦਿੱਤਾ ਉਥੇ ਹੀ ਉਸ ਦੀ ਸਮੱਸਿਆ ਸੁਣੀ, ਜਿਸ ਨੇ ਬੀ.ਏ ਪਾਸ ਹੋਣ ਤੇ ਨੌਕਰੀ ਦੀ ਮੰਗ ਕੀਤੀ, ਦਿੱਲੀ ਦੇ ਮੁੱਖ ਮੰਤਰੀ ਵੱਲੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਅੰਗਹੀਣ ਲੜਕੀ ਦੀ ਗੱਲ ਸੁਣਨ ਲਈ ਕਿਹਾ ਗਿਆ। ਉੱਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਫ਼ਤਹਿਗਡ਼੍ਹ ਸਾਹਿਬ ਫੇਰੀ ਦੌਰਾਨ ਪੱਤਰਕਾਰਾਂ ਵੱਲੋਂ ਵਾਰ ਵਾਰ ਪੁੱਛੇ ਗਏ ਸਵਾਲਾਂ ਤੋਂ ਪਾਸਾ ਵੱਟਦੇ ਨਜ਼ਰ ਆਏ ਤੇ ਕਹਿੰਦੇ ਰਹੇ ਕਿ ਉਹ ਰਾਜਨੀਤਿਕ ਦੀ ਗੱਲ ਨਹੀਂ ਕਰਨਗੇ।