ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਅੱਜ ਬਟਾਲਾ ਪਹੁੰਚੇ ਅਤੇ ਸਭ ਤੋਂ ਪਹਿਲੀ ਲੋਕ ਮੀਟਿੰਗ ਉਨ੍ਹਾਂ ਦੇ ਵਲੋ ਹਲਕਾ ਫਤਿਹਗੜ੍ਹ ਚੂੜੀਆਂ ਦੇ ਵਿੱਚ ਪੈਂਦੇ ਅਤੇ ਬਟਾਲਾ ਦੇ ਨਜਦੀਕੀ ਪਿੰਡ ਘਸੀਟ ਪੂਰਾ ਵਿੱਚ ਕੀਤੀ ਗਈ। ਇਸ ਮੌਕੇ ਜਿਥੇ ਬਾਜਵਾ ਬਟਾਲਾ ਨੂੰ ਜਿਲਾ ਬਨਾਉਣ ਨੂੰ ਲੈਕੇ ਖੁਲ ਕੇ ਬੋਲੇ ਉੱਥੇ ਹੀ ਇਸ਼ਾਰੇ ਇਸ਼ਾਰੇ ਵਿੱਚ ਸਾਫ ਕੀਤਾ ਕਿ ਉਹ ਬਟਾਲਾ ਤੋਂ ਹੀ ਚੋਣ ਲੜ ਸਕਦੇ ਹਨ ਅਤੇ ਨਾਲ ਹੀ ਕਿਸਾਨੀ ਅੰਦੋਲਨ ਅਤੇ ਕਣਕ ਦੇ ਵਧਾਏ ਸਮਰਥਨ ਮੁੱਲ ਵਰਗੇ ਕਈ ਮੁੱਦਿਆਂ ਨੂੰ ਲੈਕੇ ਕੇਂਦਰ ਸਰਕਾਰ ਉਤੇ ਨਿਸ਼ਾਨੇ ਵੀ ਸਾਧੇ।
ਇਸ ਮੌਕੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬਟਾਲਾ ਨੂੰ ਜਿਲਾ ਬਣਾਉਣ ਲਈ ਮੈਂ 11 ਅਗਸਤ ਨੂੰ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਸੀ, ਕਿ ਬਟਾਲਾ ਨੂੰ ਪਹਿਲ ਦੇ ਅਧਾਰ ਤੇ ਜਿਲਾ ਬਣਾਇਆ ਜਾਵੇ, ਕਿਉਂਕਿ ਬਟਾਲਾ ਇਕ ਬਹੁਤ ਇਤਿਹਾਸਿਕ ਤੇ ਪੁਰਾਤਨ ਸ਼ਹਿਰ ਹੈ, ਬਟਾਲਾ ਜਿਲਾ ਬਣਨ ਲਈ ਹਰ ਸ਼ਰਤ ਪੂਰੀ ਕਰਦਾ ਹੈ, ਜਿਹੜੇ ਲੋਕ ਬਟਾਲਾ ਦਾ ਜਿਲਾ ਬਣਨ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦਾ ਜਮਹੂਰੀ ਹੱਕ ਹੈ, ਉਹ ਵਿਰੋਧ ਕਰ ਸਕਦੇ ਹਨ। ਬਟਾਲਾ ਅਗਰ ਜਿਲਾ ਬਣਦਾ ਹੈ, ਤਾਂ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਵੇਗਾ ਆਉਣ ਵਾਲੇ ਕੁਝ ਸਮੇਂ ਵਿਚ ਬਟਾਲਾ ਨੂੰ ਜਿਲਾ ਐਲਾਨ ਕਰਵਾ ਦਿਆਂਗੇ ।
ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਦੇ ਟਿਕਟ ਕਟੇ ਜਾਣ ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਅਸ਼ਵਨੀ ਮੇਰਾ ਛੋਟਾ ਭਰਾ ਹੈ, ਪਹਿਲਾਂ ਵੀ ਦੋ ਵਾਰ ਮੈਂ ਹੀ ਉਸ ਨੂੰ ਟਿਕਟ ਦਵਾਈ ਸੀ ਅਤੇ ਹੁਣ ਹੀ ਉਨ੍ਹਾਂ ਦੇ ਕੱਦ ਮੁਤਾਬਿਕ ਉਨ੍ਹਾਂ ਏਡਜਸਟ ਕਰੇਗੀ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿਤੇ ਗਏ ਬਿਆਨ ਤੇ ਕਾਂਗਰੇਸ ਅਤੇ ਦੂਸਰਿਆਂ ਰਾਜਨੀਤਿਨਕ ਪਾਰਟੀ ਕਿਸਾਨੀ ਅੰਦੋਲਨ ਨੂੰ ਚਲਾ ਰਹੀਆਂ ਹਨ, ਤੇ ਬੋਲਦੇ ਹੋਏ ਪ੍ਰਤਾਪ ਬਾਜਵਾ ਨੇ ਕਿਹਾ ਕਿ ਭਾਜਪਾ ਜੋ ਮਰਜੀ ਕਹਿ ਸਕਦੀ ਹੈ, ਖੇਤੀ ਕਾਲੇ ਕ਼ਾਨੂਨ ਭਾਜਪਾ ਲਿਆਈ ਹੈ ਜਾ ਵਿਰੋਧੀ ਪਾਰਟੀਆਂ ਲਿਆਈ ਹੈ, ਅਤੇ ਉਸੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਹੋ ਰਿਹਾ ਹੈ। ਕੇਂਦਰ ਵਲੋਂ ਕਣਕ ਦੇ ਵਧਾਏ ਸਮਰਥਨ ਮੁੱਲ ਨੂੰ ਲੈਕੇ ਬਾਜਵਾ ਨੇ ਕਿਹਾ ਕਿ ਇਹ ਕਿਸਾਨਾਂ ਨਾਲ ਕੋਝਾ ਮਜਾਕ ਹੈ ਕੇਂਦਰ ਨੇ ਤਾਂ ਕਿਹਾ ਸੀ ਕਿ ਕਿਸਾਨਾਂ ਦੀ ਆਮਦਨ ਡੇਢ ਗੁਣਾ ਵਧਾਵਾਂਗੇ ਲੇਕਿਨ ਇਹ ਤਾਂ ਸਿਰਫ ਦੋ ਫੀਸਦੀ ਹੀ ਹੈ।