ਨਰਮੇ ਦੀ ਫਸਲ ‘ਤੇ ਹੋਏ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖਰਾਬ ਹੋਈ ਫਸਲ ਦਾ ਮੁਆਵਜਾ ਦੇਣ ਲਈ ਅਧਿਕਾਰੀਆਂ ਵੱਲੋਂ ਗਿਰਦਾਵਰੀਆ ਸ਼ੁਰੂ ਕੀਤੀਆਂ ਹਨ ਪਰ ਦੂਜੇ ਪਾਸੇ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਗੜੇਮਾਰੀ ਕਾਰਨ ਖਰਾਬ ਫਸਲ ਦਾ ਮੁਆਵਜਾ ਦੇਣ ਲਈ ਗਿਰਦਾਵਰੀ ਵੀ ਹੋਈ ਸੀ। ਪਰ ਅੱਜ ਤੱਕ ਮੁਆਵਜਾ ਨਹੀਂ ਮਿਲਿਆ ਹੁਣ ਚੱਲ ਰਹੀ ਗਿਰਦਾਵਰੀ ਸਮੇਂ ਅਧਿਕਾਰੀਆਂ ਨਾਲ ਪਿੰਡ ਭਮੇ ਕਲਾਂ ਪਹੁੰਚੇ ਜਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਸਿੰਘ ਮੋਫਰ ਨੂੰ ਜਦ ਕਿਸਾਨਾਂ ਨੇ ਇਸ ਸਬੰਧੀ ਸਵਾਲ ਕੀਤੇ ਤਾਂ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਪਹਿਲਾਂ ਸਾਰੇ ਮੋਬਾਈਲ ਬੰਦ ਕਰ ਦਿਓ ਫੇਰ ਓਹ ਅੰਦਰ ਦੀ ਗੱਲ ਤੁਹਾਨੂੰ ਦੱਸਣਗੇ ਕਿ ਪਿਛਲੇ ਸਾਲ ਵਾਲਾ ਮੁਆਵਜਾ ਕਿਉਂ ਨਹੀਂ ਮਿਲਿਆ।
ਜਦੋਂ ਕਿਸਾਨਾਂ ਨੇ ਮੋਬਾਇਲ ਬੰਦ ਕੀਤੇ ਤਾਂ ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਸਾਲ 2019 ਵਿੱਚ ਲੋਕ ਸਭਾ ਹਲਕਾ ਬਠਿੰਡਾ ਮਾਨਸਾ ਤੋਂ ਚੋਣ ਲੜੀ ਸੀ ਅਤੇ ਮਾਨਸਾ ਜ਼ਿਲ੍ਹੇ ਤੋਂ ਵੋਟਾਂ ਘੱਟ ਪੈਣ ਕਾਰਨ ਉਹ ਹਰ ਗਏ ਸਨ ਜਿਸ ਕਾਰਨ ਉਨ੍ਹਾਂ ਨੇ ਗੜੇਮਾਰੀ ਨਾਲ ਖਰਾਬ ਫਸਲ ਦਾ ਮੁਆਵਜਾ ਨਹੀਂ ਮਿਲਣ ਦਿੱਤਾ।