ਲੁਧਿਆਣਾ ਤੋਂ ਰਾਹਤ ਭਰੀ ਖਬਰ ਹੈ ਕਿ ਦਿਨੋ-ਦਿਨ ਕੋਰੋਨਾ ਕੇਸਾਂ ਦੀ ਗਿਣਤੀ ਘੱਟ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਮੌਤਾਂ ਦਾ ਅੰਕੜਾ ਵੀ ਹੇਠਾਂ ਜਾ ਰਿਹਾ ਹੈ, ਜਿਸ ਨਾਲ ਪ੍ਰਸ਼ਾਸਨ ਨੂੰ ਕਾਫੀ ਸਕੂਨ ਹੋਇਆ ਹੈ।
ਅੱਜ ਜਿਲ੍ਹਾ ਲੁਧਿਆਣੇ ਤੋਂ 355 ਸੈਂਪਲ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਹੈ ਜਿਨ੍ਹਾਂ ‘ਚੋਂ 57 ਸੈਂਪਲ ਹੋਰਨਾਂ ਜਿਲ੍ਹਿਆਂ ਦੇ ਹਨ ਤੇ 298 ਜਿਲ੍ਹਾ ਲੁਧਿਆਣਾ ਤੋਂ ਹਨ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਕੋਰੋਨਾ ਨੂੰ ਮਾਤ ਦੇ ਕੇ 77161 ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਗਏ ਹਨ। ਲੁਧਿਆਣਾ ‘ਚ ਹੁਣ ਤੱਕ 1357786 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਗਏ ਹਨ। ਜਿਨ੍ਹਾਂ ‘ਚੋਂ ਆਰ. ਟੀ. ਪੀ. ਸੀ. ਆਰ. ਦੇ 865985, ਐਂਟੀਜਨ 475486 ਤੇ ਟਰੂਨੈਟ ਦੇ 16315 ਹਨ।
ਇਹ ਵੀ ਪੜ੍ਹੋ : ਜਾਇਦਾਦ ਕਾਰਨ ਪੁੱਤਰ ਹੀ ਬਣਿਆ ਪਿਓ ਦੀ ਜਾਨ ਦਾ ਦੁਸ਼ਮਣ, ਹਸਪਤਾਲ ‘ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਲੜਾਈ
ਕੋਰੋਨਾ ਨਾਲ ਅੱਜ 19 ਵਿਅਕਤੀਆਂ ਦੀ ਜਾਨ ਚਲੀ ਗਈ ਜਿਨ੍ਹਾਂ ‘ਚੋਂ ਸੰਗਰੂਰ ਤੋਂ 1, ਕਪੂਰਥਲਾ, ਅੰਮ੍ਰਿਤਸਰ, ਮੋਗਾ, ਮਾਲੇਰਕੋਟਲਾ, ਪਟਿਆਲਾ ਤੋਂ 1-1 ਤੇ 12 ਲੁਧਿਆਣੇ ਨਾਲ ਸਬੰਧਤ ਸਨ। ਕੋਰੋਨਾ ਨਾਲ ਹੁਣ ਤਕ ਲੁਧਿਆਣੇ ‘ਚ 1991 ਮੌਤਾਂ ਹੋ ਚੁੱਕੀਆਂ ਹਨ ਤੇ ਬਾਹਰਲੇ ਜਿਲ੍ਹਿਆਂ ਦੀ ਮੌਤਾਂ ਦੀ ਗਿਣਤੀ 984 ਹੈ। 254 ਵਿਅਕਤੀਆਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਤੇ 7292 ਆਰ. ਟੀ. ਪੀ. ਸੀ. ਆਰ. ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਬਲੈਕ ਫੰਗਸ ਦੇ ਮਾਮਲੇ ਵੀ ਦਿਨੋ-ਦਿਨ ਘੱਟ ਹੁੰਦੇ ਜਾ ਰਹੇ ਹਨ। ਅੱਜ ਜਿਲ੍ਹਾ ਲੁਧਿਆਣਾ ਤੋਂ 3 ਕੇਸ ਬਲੈਕ ਫੰਗਸ ਦੇ ਸਾਹਮਣੇ ਆਏ ਜਿਨ੍ਹਾਂ ‘ਚੋਂ 1 ਜਿਲ੍ਹਾ ਲੁਧਿਆਣਾ ਤੇ 2 ਬਾਹਰਲੇ ਜਿਲ੍ਹਿਆਂ ਨਾਲ ਸਬੰਧਤ ਹਨ। 29 ਮਈ ਨੂੰ 27 ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਏ ਸਨ ਤੇ ਹੋਰਨਾਂ ਜਿਲ੍ਹਿਆਂ ਤੋਂ 42 ਕੇਸਾਂ ਦੀ ਪੁਸ਼ਟੀ ਹੋਈ ਸੀ। ਭਾਵੇਂ ਕੋਰੋਨਾ ਤੇ ਬਲੈਕ ਫੰਗਸ ਦੇ ਮਾਮਲਿਆਂ ‘ਚ ਕਮੀ ਆ ਰਹੀ ਹੈ ਪਰ ਫਿਰ ਵੀ ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ ਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਮਾਸਕ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਸਿਹਤ ਵਿਭਾਗ ਦਾ ਕਾਰਨਾਮਾ! ਬਿਨਾਂ Vaccination ਲਗਾਏ ਨੌਜਵਾਨ ਨੂੰ ਜਾਰੀ ਹੋਇਆ ਸਰਟੀਫਿਕੇਟ