ਭਾਰਤ ਸਣੇ ਪੰਜਾਬ ‘ਚ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਵੀਰਵਾਰ ਨੂੰ ਇਟਲੀ ਤੋਂ ਆਏ 125 ਯਾਤਰੀ ਕੋਰੋਨਾ ਪੌਜੇਟਿਵ ਨਿਕਲੇ ਹਨ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਇਟਲੀ ਦੇ ਰੋਮ ਸ਼ਹਿਰ ਤੋਂ ਆਈ ਫਲਾਈਟ ‘ਚ ਕੁੱਲ 191 ਯਾਤਰੀ ਸਵਾਰ ਸਨ।
ਜਾਣਕਾਰੀ ਅਨੁਸਾਰ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਸਾਰਿਆਂ ਨੂੰ ਅਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਫਲਾਈਟ ਏਅਰ ਇੰਡੀਆ ਦੀ ਹੈ। ਹਾਲਾਂਕਿ ਏਅਰ ਇੰਡੀਆ ਨੇ ਇਸ ਗੱਲ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਰੋਮ ਤੋਂ ਏਅਰ ਇੰਡੀਆ ਦੀ ਕੋਈ ਵੀ ਫਲਾਈਟ ਭਾਰਤ ਨਹੀਂ ਆਉਂਦੀ। ਭਾਰਤ ‘ਚ ਕੋਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 90,928 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 325 ਲੋਕ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਵੀਰਵਾਰ ਨੂੰ ਬੁੱਧਵਾਰ ਦੇ ਮੁਕਾਬਲੇ ਕੋਰੋਨਾ ਦੇ 56.5 ਫੀਸਦੀ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : ਬਿਨਾਂ ਵੈਕਸੀਨ ਸਰਟੀਫਿਕੇਟ ਖੇਡਣ ਪੁੱਜੇ ਜੋਕੋਵਿਚ ਦਾ ਆਸਟ੍ਰੇਲੀਆ ਵੱਲੋਂ ਵੀਜ਼ਾ ਰੱਦ, ਹੋਣਗੇ ਡਿਪੋਰਟ!
ਜਿਨ੍ਹਾਂ ਪੰਜ ਰਾਜਾਂ ਵਿੱਚ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ, ਇਨ੍ਹਾਂ ਵਿੱਚ ਮਹਾਰਾਸ਼ਟਰ (26,538 ਨਵੇਂ ਕੋਰੋਨਾ ਮਾਮਲੇ), ਪੱਛਮੀ ਬੰਗਾਲ (14,022 ਮਾਮਲੇ), ਦਿੱਲੀ (10,665 ਮਾਮਲੇ), ਤਾਮਿਲਨਾਡੂ (4,862 ਮਾਮਲੇ) ਅਤੇ ਕੇਰਲ (4,801 ਮਾਮਲੇ) ਸ਼ਾਮਿਲ ਹਨ। ਨਵੇਂ 90,928 ਕੇਸਾਂ ਵਿੱਚੋਂ, 66.97 ਪ੍ਰਤੀਸ਼ਤ ਸਿਰਫ ਪੰਜ ਰਾਜਾਂ ਤੋਂ ਆਏ ਹਨ। ਇਸ ‘ਚ ਸਿਰਫ 29.19 ਫੀਸਦੀ ਮਾਮਲੇ ਮਹਾਰਾਸ਼ਟਰ ਦੇ ਹਨ। ਇਨ੍ਹਾਂ 5 ਰਾਜਾਂ ਵਿੱਚ ਦੇਸ਼ ਦੇ ਕੁੱਲ ਕੇਸਾਂ ਦਾ 66% ਪਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: