ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੀ ਤਬਾਹੀ ਹੁਣ ਕੁੱਝ ਘੱਟਦੀ ਜਾ ਰਹੀ ਹੈ। ਕੋਵਿਡ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ ਹਰ ਸੂਬੇ ਵਿੱਚ ਹਲਾਤ ਇੰਨੇ ਖਰਾਬ ਹੋ ਗਏ ਸਨ ਕੇ ਮਰੀਜ਼ਾਂ ਨੂੰ ਲੋੜੀਂਦੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਸਨ।
ਪਰ ਹੁਣ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਆ ਰਹੀ ਕਮੀ ਨੇ ਥੋੜੀ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਬੁੱਧਵਾਰ ਨੂੰ 2281 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 99 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਬੁੱਧਵਾਰ ਨੂੰ ਤਿੰਨ ਹੋਰ ਮਰੀਜ਼ਾਂ ਨੇ ਬਲੈਕ ਫੰਗਸ ਦੇ ਕਾਰਨ ਆਪਣੀ ਜਾਨ ਗਵਾਈ ਹੈ। ਜਦਕਿ 20 ਨਵੇਂ ਕੇਸ ਸਾਹਮਣੇ ਆਏ ਹਨ। ਇਸ ਗੰਭੀਰ ਬਿਮਾਰੀ ਨੇ ਰਾਜ ਵਿੱਚ ਹੁਣ ਤੱਕ 46 ਲੋਕਾਂ ਦੀ ਜਾਨ ਲੈ ਲਈ ਹੈ। ਹੁਣ ਤੱਕ 22 ਜ਼ਿਲ੍ਹਿਆਂ ਵਿੱਚ 320 ਕੇਸ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 43 ਕੇਸ ਦੂਜੇ ਰਾਜਾਂ ਨਾਲ ਸਬੰਧਤ ਦੱਸੇ ਜਾ ਰਹੇ ਹਨ।
ਇਹ ਵੀ ਪੜ੍ਹੋ : ਕੀ CM ਕੈਪਟਨ ਦੀ ਕੁਰਸੀ ਰਹੇਗੀ ਬਰਕਰਾਰ ! ਪੰਜਾਬ ਕਾਂਗਰਸ ਦੇ ਕਲੇਸ਼ ਤੋਂ ਬਾਅਦ ਅੱਜ ਦਿੱਲੀ ਪਹੁੰਚਣਗੇ ਮੁੱਖ ਮੰਤਰੀ
ਬੁੱਧਵਾਰ ਨੂੰ ਲੁਧਿਆਣਾ ਵਿੱਚ ਬਲੈਕ ਫੰਗਸ ਦੇ ਚਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿੱਚ ਤਿੰਨ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹਨ, ਜਦਕਿ ਇੱਕ ਦੂਜੇ ਜ਼ਿਲ੍ਹੇ ਨਾਲ ਸਬੰਧਤ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਬਲੈਕ ਫੰਗਸ ਦੇ ਕੁੱਲ 82 ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 36 ਕੇਸ ਲੁਧਿਆਣਾ ਦੇ ਹਨ। 46 ਕੇਸ ਦੂਜੇ ਜ਼ਿਲ੍ਹਿਆਂ ਦੇ ਹਨ। ਬਲੈਕ ਫੰਗਸ ਕਾਰਨ ਹੁਣ ਤੱਕ ਨੌਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਿਸ ਵਿੱਚ ਦੋ ਮ੍ਰਿਤਕ ਲੁਧਿਆਣਾ ਦੇ ਹਨ ਅਤੇ ਬਾਕੀ ਸੱਤ ਹੋਰ ਜ਼ਿਲ੍ਹਿਆਂ ਦੇ ਹਨ।
ਇਹ ਵੀ ਦੇਖੋ : ਨੌ ਹਜ਼ਾਰ ‘ਚ ਬਿਜਲੀ ਦੀ ਤਾਰਾਂ ਨਾਲ ਖੇਡਣ ਵਾਲੇ ਦੇ ਕਰਮਚਾਰੀ Electricity Board ਦੇ ਪਰਿਵਾਰ ਨੂੰ…..