corona virus government punjab guidelines: ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤੀ ਕਰਦਿਆਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਪੰਜਾਬ ਸਰਕਾਰ ਨੇ ਮੰਗਲਵਾਰ 1 ਮਾਰਚ ਤੋਂ ਇਨਡੋਰ ਇਕੱਠ ‘ਤੇ 100 ਅਤੇ ਆਊਟ ਡੋਰ ਇਕੱਠ ਲਈ 200 ਵਿਅਕਤੀਆਂ ਦੀ ਗਿਣਤੀ ਤੈਅ ਕਰ ਦਿੱਤ;ੀ ਹੈ। ਇਸ ਤੋਂ ਬਿਨਾਂ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਹੁਕਮ ਜਾਰੀ ਕੀਤੇ ਹਨ ਕਿ ਇਕ ਦਿਨ ਵਿਚ 30,000 ਕੋਰੋਨਾ ਟੈਸਟ ਕੀਤੇ ਜਾਣਗੇ।
ਸਥਿਤੀ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਾਰੇ ਡੀ.ਸੀਆਂ ਨੂੰ ਜ਼ਰੂਰਤ ਅਨੁਸਾਰ ਆਪਣੇ ਜ਼ਿਲ੍ਹੇ ਵਿਚ ਹੌਟ ਸਪਾਟਾਂ ‘ਤੇ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਜਿਸ ਵਿਚ ਮਾਈਕਰੋ ਕੰਟੇਨਮੈਂਟ ਰਣਨੀਤੀ ਅਪਣਾਈ ਜਾਵੇ। ਉਨ੍ਹਾਂ ਪੁਲਸ ਫੋਰਸ ਨੂੰ ਹਦਾਇਤ ਕੀਤੀ ਕਿ ਉਹ ਮਾਸਕ ਪਹਿਨਣ ਨੂੰ ਸਖ਼ਤੀ ਨਾਲ ਲਾਗੂ ਕਰਨ ਅਤੇ ਸਾਰੇ ਰੈਸਟੋਰੈਂਟਾਂ, ਮੈਰਿਜ ਪੈਲੇਸਾਂ ਵੱਲੋਂ ਕੋਵਿਡ ਮਾਨੀਟਰਾਂ ਦੇ ਨਾਲ-ਨਾਲ ਆਬਕਾਰੀ ਅਤੇ ਕਰ ਵਿਭਾਗ ਨੂੰ ਨੋਡਲ ਏਜੰਸੀ ਬਣਾਇਆ ਜਾਵੇ।
3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ