ਖਨੌਰੀ ਬਾਰਡਰ ‘ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦਾ ਅੱਜ 58ਵਾਂ ਦਿਨ ਹੈ। ਅੱਜ ਉਨ੍ਹਾਂ ਨੂੰ ਵੱਖਰੇ ਕਮਰੇ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਟਰਾਲੀ ਵਿੱਚ 57 ਦਿਨਾਂ ਤੋਂ ਰੁਕਣ ਕਾਰਨ ਕੁਦਰਤੀ ਹਵਾ ਅਤੇ ਰੌਸ਼ਨੀ ਟਰਾਲੀ ਤੱਕ ਨਹੀਂ ਪਹੁੰਚ ਰਹੀ ਸੀ, ਜਿਸ ਕਾਰਨ ਡਾਕਟਰਾਂ ਦੀ ਸਲਾਹ ਤੋਂ ਬਾਅਦ ਡੱਲੇਵਾਲ ਲਈ ਵਿਸ਼ੇਸ਼ ਕਮਰਾ ਤਿਆਰ ਕੀਤਾ ਗਿਆ ਹੈ, ਜਿਸ ਨੂੰ ਬੈਕਟੀਰੀਆ ਮੁਕਤ ਬਣਾ ਕੇ ਡੱਲੇਵਾਲ ਨੂੰ ਰੱਖਿਆ ਜਾਵੇਗਾ। ਲੋੜ ਪੈਣ ‘ਤੇ ਇਸ ਵਿੱਚ ਸੂਰਜ ਦੀ ਰੌਸ਼ਨੀ ਅਤੇ ਕੁਦਰਤੀ ਹਵਾਦਾਰੀ ਦਾ ਵੀ ਪ੍ਰਬੰਧ ਹੈ।

ਡੱਲੇਵਾਲ ਨੂੰ ਟਰਾਲੀ ਤੋਂ ਬਾਹਰ ਲਿਆ ਕੇ ਖੁੱਲ੍ਹੇ ਅਸਮਾਨ ਹੇਠ ਲਿਆਂਦਾ ਗਿਆ। ਧੁੱਪ ਵਿਚ ਬਿਠਾ ਕੇ ਉਨ੍ਹਾਂ ਨੂੰ ਪਾਣੀ ਪਿਆਇਆ ਗਿਆ ਤੇ ਉਨ੍ਹਾਂ ਦਾ ਇੱਕ ਵਾਰ ਫਿਰ ਦੁਬਾਰਾ ਚੈਕਅਪ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਡੱਲੇਵਾਲ ਦਾ ਬਿਆਨ ਸਾਹਮਣੇ ਆਇਆ ਸੀ, ਉਨ੍ਹਾਂ ਕਿਹਾ ਸੀ ਕਿ ਮੈਨੂੰ ਇਲਾਜ ਦੀ ਲੋੜ ਨਹੀਂ ਸੀ। 121 ਕਿਸਾਨ ਮਰਨ ਵਰਤ ‘ਤੇ ਸਨ, ਉਨ੍ਹਾਂ ਦੇ ਦਬਾਅ ਕਰਕੇ ਮੈਂ ਇਲਾਜ ਕਰਵਾਉਣ ਲਈ ਸਹਿਮਤ ਹੋ ਗਿਆ। ਅਸੀਂ ਇਹ ਜੰਗ ਰੋਟੀ ਨਾਲ ਨਹੀਂ ਸਗੋਂ ਅਕਾਲ ਪੁਰਖ ਦੇ ਆਸ਼ੀਰਵਾਦ ਨਾਲ ਜਿੱਤਾਂਗੇ। ਗੁਰੂ ਨਾਨਕ ਦੇਵ ਜੀ ਮਿਹਰ ਕਰਨ, ਸਰੀਰ ਉਨ੍ਹਾਂ ਦਾ ਹੈ, ਸਭ ਕੁਝ ਉਨ੍ਹਾਂ ਦੀ ਮਿਹਰ ਨਾਲ ਹੀ ਹੋਵੇਗਾ। ਸੰਗਤ ਦੀ ਭਾਵਨਾ ਹੈ, ਜੇ ਉਹ ਮੈਨੂੰ ਮੀਟਿੰਗ ਵਿੱਚ ਲੈ ਜਾਂਦੇ ਹਨ ਤਾਂ ਮੈਂ ਵੀ ਮੀਟਿੰਗ ਵਿੱਚ ਜਾਵਾਂਗਾ।

ਕਿਸਾਨ ਆਗੂਆਂ ਨੇ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅਤੇ ਸੰਘਰਸ਼ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗਾ। ਹੁਣ ਕਿਸਾਨਾਂ ਨੇ ਜਿੱਤ ਵੱਲ ਇੱਕ ਕਦਮ ਅੱਗੇ ਵਧਾਇਆ ਹੈ ਅਤੇ ਅੰਦੋਲਨ ਇਸੇ ਮਜ਼ਬੂਤੀ ਨਾਲ ਜਾਰੀ ਰਹੇਗਾ।
ਇਹ ਵੀ ਪੜ੍ਹੋ : ਸੋਨਾ ਪਹਿਲੀ ਵਾਰ ਹੋਇਆ 80 ਹਜ਼ਾਰ ਦੇ ਪਾਰ, ਚਾਂਦੀ ਦੀ ਵੀ ਵਧੀ ਚਮਕ, ਚੈੱਕ ਕਰੋ ਨਵੇਂ ਰੇਟ
ਮਹਾਰਾਸ਼ਟਰ ਵਿੱਚ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਜ਼ਿਲ੍ਹਾ ਪੱਧਰ ’ਤੇ ਇੱਕ ਰੋਜ਼ਾ ਪ੍ਰਤੀਕ ਭੁੱਖ ਹੜਤਾਲ ਕੀਤੀ ਗਈ ਅਤੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਦੇ ਸਮਰਥਨ ਵਿੱਚ ਹਜ਼ਾਰਾਂ ਕਿਸਾਨ ਭਲਕੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਵਿੱਚ ਇੱਕ ਰੋਜ਼ਾ ਪ੍ਰਤੀਕ ਮਰਨ ਵਰਤ ਰੱਖਣਗੇ।
ਵੀਡੀਓ ਲਈ ਕਲਿੱਕ ਕਰੋ -:
























