ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 36 ਦਿਨਾਂ ਤੋਂ ਜਾਰੀ ਹੈ। ਸੋਮਵਾਰ ਦੇਰ ਰਾਤ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ‘ਤੇ ਡਿੱਗ ਗਿਆ। ਉਨ੍ਹਾਂ ਦੀ ਜਾਂਚ ਕਰ ਰਹੇ ਡਾ. ਸਵੈਂਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਇਸ ਵੇਲੇ ਸਿਰਫ ਆਪਣੀ ਮਜ਼ਬੂਤ ਇੱਛਾਸ਼ਕਤੀ ਦੇ ਦਮ ‘ਤੇ ਜੀ ਰਹੇ ਹਨ। ਡੱਲੇਵਾਲ ਦੇ ਸਰੀਰ ਵਿਚ ਪ੍ਰੋਟੀਨ ਘੱਟ ਹੋ ਗਿਆ ਹੈ। ਗੁਰਦੇ ਦੇ ਫੰਕਸ਼ਨ ਨੂੰ ਮਾਪਣ ਵਾਲਾ ਜੀਐੱਫਆਰ ਟੈਸਟ ਤੋਂ ਇਲਾਵਾ ਲੀਵਰ ਤੇ ਕਿਡਨੀ ਫੰਕਸ਼ਨ ਟੈਸਟ ਵੀ ਖਰਾਬ ਆਏ ਹਨ।
ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਇਸ ਦੌਰਾਨ ਉਸ ਦਾ ਸਰੀਰ ਇਸ ਮਰਨ ਵਰਤ ਤੋਂ ਪਹਿਲਾਂ ਦੇ ਮੁਕਾਬਲੇ ਸਿਰਫ਼ 35 ਤੋਂ 40 ਫ਼ੀਸਦੀ ਹੀ ਰਹਿ ਗਿਆ ਹੈ। ਕੱਲ੍ਹ ਸੋਮਵਾਰ ਦੇਰ ਰਾਤ ਕਰੀਬ 11 ਵਜੇ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਖਤਰਨਾਕ ਪੱਧਰ ‘ਤੇ ਆ ਗਿਆ। ਫਿਰ ਬਲੱਡ ਪ੍ਰੈਸ਼ਰ ਦਾ ਉਪਰਲਾ ਪੱਧਰ 76 ਅਤੇ ਹੇਠਲੇ ਪੱਧਰ 44 ਦਰਜ ਕੀਤਾ ਗਿਆ ਸੀ।
ਕਰੀਬ ਡੇਢ ਘੰਟੇ ਤੱਕ ਅਜਿਹੀ ਖਤਰਨਾਕ ਸਥਿਤੀ ਬਣੀ ਰਹੀ। ਕੋਹਾੜ ਨੇ ਦੱਸਿਆ ਕਿ ਇਸ ਦੌਰਾਨ ਡੱਲੇਵਾਲ ਦੀਆਂ ਲੱਤਾਂ ਹਿਲਾਉਣ ਨਾਲ ਬਲੱਡ ਪ੍ਰੈਸ਼ਰ ਦਾ ਉਪਰਲਾ ਪੱਧਰ 95 ਤੱਕ ਪਹੁੰਚ ਗਿਆ ਅਤੇ ਇਹ ਪੱਧਰ ਇੱਥੇ ਹੀ ਰਿਹਾ, ਜੋ ਕਿ ਨਾਰਮਲ ਨਹੀਂ ਹੈ। ਉਨ੍ਹਾਂ ਕਿਹਾ ਕਿ ਡੱਲੇਵਾਲ ਦੀ ਸਿਹਤ ਖ਼ਰਾਬ ਰਹਿੰਦੀ ਹੈ।
ਦੱਸ ਦੇਈਏ ਕਿ ਅਭਿਮਨਿਊ ਕੋਹਾੜ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੇਸ਼ ਦੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਹਨ। ਉਨ੍ਹਾਂ ਦੀ ਇੱਛਾ ਅਨੁਸਾਰ 4 ਜਨਵਰੀ ਨੂੰ ਖਨੌਰੀ ਵਿੱਚ ਰਾਸ਼ਟਰੀ ਪੱਧਰ ਦੀ ਕਿਸਾਨ ਮਹਾਪੰਚਾਇਤ ਬੁਲਾਈ ਗਈ ਹੈ। ਇਸ ਮਹਾਪੰਚਾਇਤ ਦੀਆਂ ਤਿਆਰੀਆਂ ਵੱਖ-ਵੱਖ ਰਾਜਾਂ ਵਿੱਚ ਚੱਲ ਰਹੀਆਂ ਹਨ। ਕੱਲ੍ਹ ਬੁੱਧਵਾਰ ਨੂੰ ਕਰਨਾਟਕ ਤੋਂ ਕਿਸਾਨਾਂ ਦਾ ਇੱਕ ਸਮੂਹ ਖਨੌਰੀ ਪਹੁੰਚ ਰਿਹਾ ਹੈ ਅਤੇ ਇੱਥੇ ਹੀ ਰੁਕੇਗਾ।
ਸਿਹਤ ਖ਼ਰਾਬ ਹੋਣ ਦੇ ਬਾਵਜੂਦ ਡੱਲੇਵਾਲ ਨੇ ਇੱਕ ਵੀਡੀਓ ਜਾਰੀ ਕਰਕੇ ਕਿਸਾਨਾਂ ਨੂੰ 4 ਜਨਵਰੀ ਨੂੰ ਖਨੌਰੀ ਸਰਹੱਦ ਵਿਖੇ ਹੋਣ ਵਾਲੀ ਮਹਾਂਪੰਚਾਇਤ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਇਸ ਮਹਾਂਪੰਚਾਇਤ ਨੂੰ ਵੀਡੀਓ ਕਾਲ ਰਾਹੀਂ ਸੰਬੋਧਨ ਕਰਨਗੇ।
ਡੱਲੇਵਾਲ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਅਹਿਮ ਸੰਦੇਸ਼ ਦੇਣਾ ਚਾਹੁੰਦੇ ਹਨ। ਇਹ ਕਿਸਾਨ ਮਹਾਂਪੰਚਾਇਤ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਹੋਵੇਗੀ, ਜਿਸ ਵਿੱਚ ਪੰਜਾਬ, ਹਰਿਆਣਾ ਤੋਂ ਇਲਾਵਾ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਵੀ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ ਤੋਂ ਪਹਿਲਾਂ ਮੋਹਾਲੀ ‘ਚ ਦ/ਰ.ਦ.ਨਾ.ਕ ਹਾ.ਦ/ਸਾ, ਉੱਡਦੀ ਆਈ ਮਰਸਿਡੀਜ਼ ਨੇ ਦ/ਰ.ੜੇ 2 Delivery Boys
ਦੂਜੇ ਪਾਸੇ ਇਸ ਪੂਰੇ ਮਾਮਲੇ ‘ਤੇ ਮੰਗਲਵਾਰ ਨੂੰ ਸੁਪਰੀਮ ਕੋਰਟ ‘ਚ ਮੁੜ ਸੁਣਵਾਈ ਹੋਈ। ਇਸ ਸਬੰਧੀ ਗੱਲਬਾਤ ਕਰਦਿਆਂ ਕਿਸਾਨ ਆਗੂ ਅਭਿਮੰਨਿਊ ਕੋਹਾੜ, ਕਾਕਾ ਸਿੰਘ ਕੋਟੜਾ, ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਅਦਾਲਤ ਵਿੱਚ ਹੋਈ ਸਾਰੀ ਕਾਰਵਾਈ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਸੁਪਰੀਮ ਕੋਰਟ ਦਾ ਰਵੱਈਆ ਪਹਿਲਾਂ ਦੇ ਮੁਕਾਬਲੇ ਬਦਲ ਗਿਆ ਹੈ। ਨਾਲ ਹੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਮੰਗਾਂ ਸਬੰਧੀ ਗੱਲਬਾਤ ਦਾ ਸੱਦਾ ਦਿੰਦੀ ਹੈ ਤਾਂ ਡੱਲੇਵਾਲ ਆਪਣਾ ਮਰਨ ਵਰਤ ਖਤਮ ਕਰਨ ਬਾਰੇ ਵਿਚਾਰ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: