ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਵਿੱਚ ਹੁਣ ਕੁਝ ਹੀ ਸਮਾਂ ਬਾਕੀ ਹੈ । ਰਾਮ ਭਗਤਾਂ ਦੀ ਕਈ ਸਾਲਾਂ ਦੀ ਮਨੋਕਾਮਨਾ ਪੂਰੀ ਹੋਣ ਵਾਲੀ ਹੈ । ਪੂਰੇ ਦੇਸ਼ ਵਿੱਚ ਅਜਿਹੇ ਰਾਮ ਭਗਤ ਵੀ ਹਨ ਜਿਨ੍ਹਾਂ ਨੇ ਰਾਮ ਮੰਦਿਰ ਦੇ ਲਈ ਸੰਘਰਸ਼ ਕੀਤਾ । ਅਜਿਹੇ ਹੀ ਇੱਕ ਰਾਮ ਭਗਤ ਹਨ ਮੋਹਾਲੀ ਦੇ 89 ਸਾਲਾ ਬਜ਼ੁਰਗ ਦੌਲਤਰਾਮ, ਜਿਨ੍ਹਾਂ ਨੇ 31 ਸਾਲਾ ਤੋਂ ਚਾਹ ਨਹੀਂ ਪੀਤੀ ਹੈ ।
ਦੋ ਦਸੰਬਰ,1992 ਨੂੰ ਅਯੁੱਧਿਆ ਵਿੱਚ ਖੜ੍ਹੇ ਹੋ ਕੇ ਦੌਲਤਰਾਮ ਨੇ ਸਹੁੰ ਖਾਧੀ ਸੀ ਕਿ ਜਦੋਂ ਤੱਕ ਰਾਮ ਮੰਦਿਰ ਨਹੀਂ ਬਣੇਗਾ ਉਹ ਚਾਹ ਨਹੀਂ ਪੀਣਗੇ । ਹੁਣ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਬਾਅਦ ਮਾਰਚ ਵਿੱਚ ਉਹ ਅਯੁੱਧਿਆ ਜਾ ਕੇ ਮੱਥਾ ਟੇਕਣਗੇ, ਜਿਸਦੇ ਬਾਅਦ ਉਹ ਚਾਹ ਦਾ ਸੇਵਨ ਕਰਨਗੇ ।
ਇਹ ਵੀ ਪੜ੍ਹੋ: ਪੰਜਾਬ ‘ਚ ਮਾਈਨਸ 0.4 ਡਿਗਰੀ ਪਹੁੰਚਿਆ ਪਾਰਾ, 7 ਜ਼ਿਲ੍ਹਿਆਂ ‘ਚ ਧੁੰਦ ਦਾ ਰੈੱਡ ਅਲਰਟ
ਇਸ ਸਬੰਧੀ ਦੌਲਤਰਾਮ ਵਾਸੀ ਸੈਕਟਰ-68 ਨੇ ਦੱਸਿਆ ਕਿ 1992 ਵਿੱਚ ਉਹ ਆਪਣੇ ਨਾਲ 20 ਲੋਕਾਂ ਦੇ ਜੱਥੇ ਨਾਲ ਅਯੁੱਧਿਆ ਗਏ ਸਨ । ਉੱਥੇ ਪੰਜ ਦਿਨਾਂ ਇੱਕ ਸਮਾਗਮ ਆਯੋਜਿਤ ਕੀਤਾ ਗਿਆ ਸੀ । ਉਸ ਵਿੱਚ ਦੇਸ਼ ਦੇ ਵੱਡੇ ਰਾਜਨੇਤਾ ਅਟਲ ਬਿਹਾਰੀ ਵਾਜਪੇਈ, ਲਾਲਕ੍ਰਿਸ਼ਨ ਅਡਵਾਨੀ, ਉਮਾ ਭਾਰਤੀ ਆਦਿ ਮੌਜੂਦ ਸਨ । ਉੱਥੇ ਮੀਟਿੰਗ ਕੀਤੀ ਜਾਂਦੀ ਸੀ, ਜਿਸ ਵਿੱਚ ਰਾਮ ਮੰਦਿਰ ਦੇ ਹਿੱਤ ਦੇ ਲਈ ਜਾਣ ਵਾਲੀ ਪ੍ਰਤੀਕਿਰਿਆ ‘ਤੇ ਚਰਚਾ ਕੀਤੀ ਜਾਂਦੀ । ਉੱਥੇ ਹੀ ਉਨ੍ਹਾਂ ਦੇ ਮਨ ਵਿੱਚ ਤਿਆਗ ਭਾਵਨਾ ਜਾਗੀ। ਜਿਸ ਤੋਂ ਬਾਅਦ ਉਨ੍ਹਾਂ ਨੇ ਰਾਮ ਮੰਦਿਰ ਬਣਨ ਤੱਕ ਚਾਹ ਨਾ ਪੀਣ ਦੀ ਸਹੁੰ ਖਾਧੀ ਸੀ ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”