ਹੁਸ਼ਿਆਰਪੁਰ ਜਿਲ੍ਹੇ ਵਿਚ ਭਲਕੇ ਛੁੱਟੀ ਰਹੇਗੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਗਰ ਕੀਰਤਨ ਦੇ ਸਬੰਧ ਵਿਚ DC ਆਸ਼ਿਕਾ ਜੈਨ ਵੱਲੋਂ ਭਲਕੇ ਹੁਸ਼ਿਆਰਪੁਰ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਾਰੇ ਸਰਕਾਰੀ ਤੇ ਪ੍ਰਾਈਵੇਟ ਵਿੱਦਿਅਕ ਅਦਾਰੇ ਬੰਦ ਰਹਿਣਗੇ। ਜਿਨ੍ਹਾਂ ਵਿੱਦਿਅਕ ਅਦਾਰਿਆਂ ‘ਚ ਕੱਲ੍ਹ ਬੋਰਡ/ ਯੂਨੀਵਰਸਿਟੀ/ ਕਾਲਜ ਦੀਆਂ ਪ੍ਰੀਖਿਆਵਾਂ ਹਨ ਉੱਥੇ ਛੁੱਟੀ ਦੇ ਹੁਕਮ ਲਾਗੂ ਨਹੀਂ ਹੋਣਗੇ।

ਇਸ ਸਬੰਧੀ ਡੀਸੀ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ, ਜਿਸ ਮੁਤਾਬਕ 19 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦ 350 ਸਾਲਾਂ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸ਼ਿਰਕਤ ਕਰ ਰਹੀਆਂ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਦੀ ਗੱਡੀ ਪਲਟੀ, ਪਿਓ-ਧੀ ਦੀ ਮੌਤ, ਮਾਂ-ਪੁੱਤ ਦੀ ਬਚੀ ਜਾਨ
ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ 4 ਗਰ ਕੀਰਤਨਾਂ ਦ ਆਯੋਜਨ ਕੀਤਾ ਗਿਆ ਹੈ, ਜੋਕਿ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੱਢੇ ਜਾਣਗੇ। ਭਲਕੇ ਇਹ ਨਗਰ ਕੀਰਤਨ ਮੁਕੇਰੀਆਂ-ਦਸੂਹਾ, ਹੁਸ਼ਿਆਰਪੁ-ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਵਿਚੋਂ ਲੰਘਣਾ ਹੈ, ਜਿਸ ਕਾਰਨ ਜਿਲ੍ਹੇ ਵਿਚ ਛੁੱਟੀ ਦ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























