24 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਭੇਦਭਰੇ ਹਾਲਾਤਾਂ ਵਿਚ ਮ੍ਰਿਤਕ ਦੇਹ ਨਾਲੇ ਵਿਚੋਂ ਬਰਾਮਦ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਪਿੰਡ ਦੇ ਇਕ ਬੰਦੇ ਨਾਲ ਕੰਮ ਉਤੇ ਗਿਆ ਸੀ ਤੇ 26 ਸ਼ਾਮ ਤੱਕ ਵਾਪਸ ਨਹੀਂ ਪਰਤਿਆ ਤਾਂ ਉਸ ਦੀ ਪੁਲਿਸ ਰਿਪੋਰਟ ਕੀਤੀ ਗਈ ਪਰ ਜਦੋਂ ਇਸ ਦੀ ਲਾਸ਼ ਨਾਲੇ ਵਿਚੋਂ ਮਿਲਦੀ ਹੈ ਤਾਂ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ।
ਗੁਰਪ੍ਰੀਤ ਸਿੰਘ ਕੁਝ ਸਾਲ ਪਹਿਲਾਂ ਫੌਜ ਵਿਚ ਭਰਤੀ ਹੋਇਆ ਸੀ ਤੇ ਮਾਪਿਆਂ ਨੇ ਪੁੱਤ ਨੂੰ ਲੈ ਕੇ ਵੱਡੇ ਸੁਪਨੇ ਸੰਜੋਏ ਹੋਏ ਸਨ ਪਰ ਜਦੋਂ ਗੁਰਪ੍ਰੀਤ ਦੀ ਮ੍ਰਿਤਕ ਦੇਹ ਬਰਾਮਦ ਹੁੰਦੀ ਹੈ ਤਾਂ ਉਨ੍ਹਾਂ ਦੇ ਸਾਰੇ ਸੁਪਨੇ ਢਹਿ ਢੇਰੀ ਹੋ ਜਾਂਦੇ ਹਨ। ਸਿੱਖ ਰੈਜੀਮੈਂਟ ਵਿਚ ਗੁਰਪ੍ਰੀਤ ਸਿੰਘ ਲਖਨਊ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਸੀ ਤੇ 2 ਮਹੀਨੇ ਪਹਿਲਾਂ ਹੀ ਛੁੱਟੀ ਉਤੇ ਆਇਆ ਸੀ। 29 ਜੂਨ ਨੂੰ ਆਪਣੀ ਡਿਊਟੀ ਉਤੇ ਹਾਜ਼ਰ ਹੋਣਾ ਸੀ।
ਇਹ ਵੀ ਪੜ੍ਹੋ : 66,000 ਰੁ. ਗਿਫਟ, ਆਉਣ-ਜਾਣ ਦੀ ਫਲਾਈਟ ਟਿਕਟ… ਨਹੀਂ ਵੇਖਿਆ ਹੋਵੇਗਾ ਅਜਿਹਾ ਅਰਬਤੀਆਂ ਦਾ ਵਿਆਹ
25 ਜੂਨ ਨੂੰ ਗੁਰਪ੍ਰੀਤ ਸਿੰਘ ਪਿੰਡ ਦੇ ਹੀ ਕਿਸੇ ਵਿਅਕਤੀ ਨਾਲ ਕਿਸੇ ਕੰਮ ਨੂੰ ਗਿਆ ਸੀ ਤੇ 26 ਜੂਨ ਤੱਕ ਜਦੋਂ ਗੁਰਪ੍ਰੀਤ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਵਾਲਿਆਂ ਨੂੰ ਫਿਕਰ ਹੋਣ ਲੱਗੀ ਤੇ ਉਨ੍ਹਾਂ ਨੇ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਤੇ ਉਸੇ ਸ਼ਾਮ ਹੀ ਗੁਰਪ੍ਰੀਤ ਦੀ ਲਾਸ਼ ਨਾਲੇ ਤੋਂ ਬਰਾਮਦ ਹੋਈ। ਫੌਜੀ ਦੀ ਬਰਾਮਦ ਦੇਹ ਮਿਲਣ ਤੋਂ ਬਾਅਦ ਲੋਕਾਂ ਵਿਚ ਡਰ ਦਾ ਮਾਹੌਲ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸ਼ੱਕੀ ਹਾਲਾਤਾਂ ਵਿਚ ਲਾਸ਼ ਮਿਲੀ ਹੈ। ਪੁਲਿਸ ਵੱਲੋਂ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਤੇ ਪਿੰਡ ਵਾਲਿਆਂ ਤੇ ਪਰਿਵਾਰ ਵੱਲੋਂ ਗੁਰਪ੍ਰੀਤ ਨਾਲ ਕੋਈ ਮੰਦਭਾਗੀ ਘਟਨਾ ਵਾਪਰਣ ਦਾ ਖਦਸ਼ਾ ਪ੍ਰਗਟਾਇਆ ਹੈ, ਜੋ ਕਿ ਜਾਂਚ ਦਾ ਵਿਸ਼ਾ ਹੈ।