ਕਪੂਰਥਲਾ ਦੇ ਨਡਾਲਾ ਕਸਬੇ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਥੇ ਸ਼ੱਕੀ ਹਾਲਾਤਾਂ ਵਿਚ ਔਰਤ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਔਰਤ ਵੱਲੋਂ ਘਰ ਵਿਚ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਘਟਨਾ ਦੇ ਬਾਅਦ ਪੂਰੇ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਮ੍ਰਿਤਕ ਔਰਤ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ ਤੇ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ। ਪੁਲਿਸ ਮੁਤਾਬਕ ਔਰਤ 2 ਦਿਨ ਪਹਿਲਾਂ ਇਲਾਕੇ ਵਿਚ ਦੇਖੀ ਗਈ ਤੇ ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਿਸੇ ਦਾ ਫੋਨ ਨਹੀਂ ਚੁੱਕ ਰਹੀ ਸੀ ਤੇ ਅਚਾਨਕ ਜਦੋਂ ਉਹ ਘਰ ਵਿਚ ਜਾਂਦੇ ਹਨ ਤਾਂ ਘਰ ਵਿਚ ਦੇਖਿਆ ਜਾਂਦਾ ਹੈ ਕਿ ਉਸ ਨੇ ਫਾਹਾ ਲੈ ਕੇ ਆਪਣੇ ਜੀਵਨ ਨੂੰ ਖਤਮ ਕਰ ਲਿਆ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ ‘ਚ ਵੱਡੀ ਵਾ.ਰਦਾ.ਤ, ਮਾਮੂਲੀ ਝਗੜੇ ਮਗਰੋਂ ਡ੍ਰਾਈਵਰ ਤੇ ਚਲਾਈਆਂ ਗੋ.ਲੀ.ਆਂ, ਹੋਈ ਮੌ.ਤ
ਪੁਲਿਸ ਚੌਕੀ ਨਡਾਲਾ ਨੂੰ ਜਦੋਂ ਇਸ ਗੱਲ ਦੀ ਸੂਚਨਾ ਮਿਲਦੀ ਹੈ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚ ਜਾਂਦੀ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਦੀ ਹੈ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਮ੍ਰਿਤਕ ਦਾ ਕੋਈ ਜਵਾਕ ਨਹੀਂ ਸੀ ਜਿਸ ਕਰਕੇ ਔਰਤ ਡਿਪ੍ਰੈਸ਼ਨ ਵਿਚ ਰਹਿੰਦੀ ਸੀ। ਪਰ ਅਜੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ। ਡੀਐੱਸਪੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: