ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵਜੋਤ ਸਿੱਧੂ ਤੇ ਮਜੀਠਿਆ ਵਿੱਚ ਤਿੱਖੀ ਬਹਿਸ ਮਗਰੋਂ ਸਦਨ ਦੀ ਕਾਰਵਾਈ 15 ਮਿੰਟ ਤੱਕ ਮੁਲਤਵੀ ਕਰਨੀ ਪਈ। ਬਹਿਸ ਦੌਰਾਨ ਨੌਬਤ ਹੱਥੋਪਾਈ ਤੱਕ ਪਹੁੰਚ ਗਈ ਸੀ।
ਦਰਅਸਲ ਸੀਐਮ ਚੰਨੀ ਨੇ ਆਪਣੇ ਬਿਆਨ ਦੌਰਾਨ ਬਿਕਰਮ ਸਿੰਘ ਮਜੀਠੀਆ ਬਾਰੇ ਕੁੱਝ ਕਿਹਾ ਸੀ ਜਿਸ ਦਾ ਅਕਾਲੀ ਦਲ ਨੇ ਵਿਰੋਧ ਕੀਤਾ ਅਤੇ ਮੁੱਖ ਮੰਤਰੀ ਦੀ ਕੁਰਸੀ ਦੇ ਸਾਹਮਣੇ ਪਹੁੰਚ ਗਏ। ਇਸ ਦੌਰਾਨ ਕਾਂਗਰਸ ਪਾਰਟੀ ਦੇ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵੀ ਉੱਥੇ ਪਹੁੰਚ ਜਾਂਦੇ ਨੇ ਜਿਸ ਤੋਂ ਬਾਅਦ ਮਾਮਲਾ ਕਾਫੀ ਵੱਧ ਜਾਂਦਾ ਹੈ ਅਤੇ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਜ਼ਬਰਦਸਤ ਬਹਿਸਬਾਜ਼ੀ ਹੁੰਦੀ ਹੈ। ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ –
ਦੇਖੋ ਵੀਡੀਓ : ਹੱਥੋਪਾਈ ਤੱਕ ਦੀ ਆਈ ਨੌਬਤ, ਵਿਧਾਨ ਸਭਾ ‘ਚ ਮਜੀਠੀਆ, ਸਿੱਧੂ, ਜ਼ੀਰਾ ਵਿਚਾਲੇ ਤਿੱਖੀ ਬਹਿਸ,
ਹੰਗਾਮਾ ਹੋਣ ਤੋਂ ਬਾਅਦ ਸਪੀਕਰ ਨੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਸਦਨ ਦੀ ਕਾਰਵਾਈ ਮੁਲਤਵੀ ਹੋਣ ਤੋਂ ਬਾਅਦ ਵੀ ਮੁੱਖ ਮੰਤਰੀ ਦੀ ਕੁਰਸੀ ਦੇ ਸਾਹਮਣੇ ਅਕਾਲੀ ਅਤੇ ਕਾਂਗਰਸੀ ਮੈਂਬਰਾਂ ਦੀ ਬਹਿਸ ਜਾਰੀ ਰਹੀ।
ਵੀਡੀਓ ਲਈ ਕਲਿੱਕ ਕਰੋ -: