Debt-ridden ASI : ਜਲੰਧਰ : ਪੁਲਿਸ ਲਾਈਨ ਕੁਆਰਟਰ ‘ਚ ਰਹਿਣ ਵਾਲੇ ਪੀ. ਓ. ਸਟਾਫ ‘ਚ ਤਾਇਨਾਤ ਏ. ਐੱਸ. ਆਈ. ਹੀਰਾਲਾਲ ਨੇ ਖੁਦ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਏ. ਸੀ. ਪੀ. ਹਰਸਿਮਰਤ ਸਿੰਘ ਤੇ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ‘ਤੇ ਪੁੱਜੀ। ਏ. ਐੱਸ. ਆਈ. ਹੀਰਾ ਲਾਲ ਨੇ ਕਾਫੀ ਕਰਜ਼ਾ ਲਿਆ ਹੋਇਆ ਸੀ। ਪਿੰਡ ਪੰਡੋਰੀ ‘ਚ ਰਹਿਣ ਵਾਲੇ ਹੀਰਾਲਾਲ ਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਹੁਸ਼ਿਆਰਪੁਰ ‘ਚ ਕੋਠੀ ਬਣਾ ਲਈ ਸੀ। ਉਸ ‘ਤੇ ਵੀ ਲੋਨ ਲਿਆ ਹੋਇਆ ਸੀ। ਮਹੀਨੇ ਦੀ ਲਗਭਗ 40,000 ਕਿਸ਼ਤ ਭਰ ਰਿਹਾ ਸੀ। ਇਸੇ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ। ਏ. ਸੀ. ਪੀ. ਹਰਸਿਮਰਤ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਹੀਰਾ ਲਾਲ ਦੇ ਤਿੰਨ ਬੱਚੇ ਹਨ। ਉਨ੍ਹਾਂ ਵਿੱਚੋਂ ਦੋ ਜੁੜਵਾਂ ਹਨ ਤੇ ਇੱਕ ਹੋਰ ਛੋਟੀ ਬੱਚੀ ਸੁਨੈਣਾ ਹੈ। ਪਤਾ ਲੱਗਾ ਹੈ ਕਿ ਕੋਠੀ ਬਣਾਉਂਦੇ ਹੋਏ ਉਸ ਨੇ ਕਾਫੀ ਕਰਜ਼ਾ ਲੈ ਲਿਆ ਸੀ। ਜਿੰਨੀ ਉਸ ਦੀ ਤਨਖਾਹ ਸੀ ਉਸ ਤੋਂ ਵੱਧ ਉਸ ਦੀਆਂ ਕਿਸ਼ਤਾਂ ਨਿਕਲ ਰਹੀਆਂ ਸਨ। ਇਸੇ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਏ. ਸੀ. ਪੀ. ਬਲਵਿੰਦਰ ਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਹੀਰਾ ਦੀ ਡਿਊਟੀ ਇਨ੍ਹੀਂ ਦਿਨੀਂ ਜਮਸ਼ੇਰ ਮੰਡੀ ‘ਚ ਲਗਾਈ ਗਈ ਸੀ। ਸਵੇਰੇ 10.00 ਵਜੇ ਉਸ ਦੀ ਡਿਊਟੀ ਸੀ ਪਰ ਸਵੇਰੇ 9.00 ਵਜੇ ਉਸ ਨੇ ਆਪਣੀ ਹੀ ਸਰਵਿਸ ਰਿਵਾਲਰ ਨਾਲ ਖੁਦ ਦੇ ਸਿਰ ‘ਚ ਗੋਲੀ ਮਾਰ ਲਈ।